ਕਾਲਿੰਗ ਫੀਚਰ ਵਾਲੀ Realme Watch 3 ਦੀ ਪਹਿਲੀ ਸੇਲ ਅੱਜ, ਜਾਣੋ ਕੀਮਤ

08/02/2022 11:52:10 AM

ਗੈਜੇਟ ਡੈਸਕ– ਜੇਕਰ ਤੁਸੀਂ ਵੀ ਕਿਸੇ ਕਿਫਾਇਤੀ ਕਾਲਿੰਗ ਵਾਲੀ ਸਮਾਰਟਵਾਚ ਦੀ ਭਾਲ ’ਚ ਹੋ ਤਾਂ Realme Watch 3 ਦੀ ਅੱਜ ਯਾਨੀ 2 ਅਗਸਤ ਨੂੰ ਭਾਰਤ ’ਚ ਪਹਿਲੀ ਸੇਲ ਹੈ। Realme Watch 3 ਨੂੰ ਅੱਜ ਦੁਪਹਿਰ 2 ਵਜੇ ਤੋਂ ਫਲਿਪਕਾਰਟ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ ਅਤੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕੇਗਾ। 

Realme Watch 3 ਦੀ ਕੀਮਤ
Realme Watch 3 ਦੀ ਕੀਮਤ 3,4499 ਰੁਪਏ ਰੱਖੀ ਗਈ ਹੈ, ਹਾਲਾਂਕਿ ਲਾਂਚਿੰਗ ਆਫਰ ਤਹਿਤ ਇਸ ਨੂੰ 2,999 ਰੁਪਏ ’ਚ ਖਰੀਦਣ ਦਾ ਮੌਕਾ ਮਿਲੇਗਾ। ਇਸ ਘੜੀ ਨੂੰ ਕਾਲੇ ਅਤੇ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ। ਲਾਂਚਿੰਗ ਆਫਰ ਤਹਿਤ ਐਕਸਿਸ ਬੈਂਕ ਦੇ ਕਾਰਡ ਤੋਂ ਪੇਮੈਂਟ ਕਰਨ ’ਤੇ 5 ਫੀਸਦੀ ਦੀ ਛੋਟ ਮਿਲ ਰਹੀ ਹੈ। 

Realme Watch 3 ਦੀਆਂ ਖੂਬੀਆਂ
Realme Watch 3 ’ਚ 1.8 ਇੰਚ ਦੀ TFT-LCD ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 240x286 ਪਿਕਸਲ ਅਤੇ ਬ੍ਰਾਈਟਨੈੱਸ 500 ਨਿਟਸ ਹੈ। ਇਸ ਦੇ ਨਾਲ ਰਾਈਟ ’ਚ ਇਕ ਬਟਨ ਵੀ ਹੈ ਜਿਸਦਾ ਇਸਤੇਮਾਲ ਨੈਵੀਗੇਸ਼ਨ ਲਈ ਹੋਵੇਗਾ। Realme Watch 3 ਦੇ ਨਾਲ 110 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ। ਰੀਅਲਮੀ ਦੀ ਇਸ ਵਾਚ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ। 

Realme Watch 3 ਦੇ ਨਾਲ ਕਾਲਿੰਗ ਦਾ ਵੀ ਸਪੋਰਟ ਹੈ। ਬਿਹਤਰ ਕਾਲਿੰਗ ਲਈ ਇਸ ਵਿਚ ਏ.ਆਈ. ਆਧਾਰਿਤ ਨੌਇਜ਼ ਕੈਂਸਲੇਸ਼ਨ ਵੀ ਹੈ। ਇਸ ਵਾਚ ’ਚ 110 ਫਿਟਨੈੱਸ ਮੋਡ ਹਨ। ਇਸ ਵਿਚ ਬਲੱਡ ਆਕਸੀਜਨ ਟ੍ਰੈਕਿੰਗ ਲਈ SpO2 ਸੈਂਸਰ ਵੀ ਹੈ। ਇਸ ਵਾਚ ’ਚ ਹਾਰਟ ਰੇਟ ਮਾਨੀਟਰਿੰਗ ਤੋਂ ਇਲਾਵਾ ਸਟੈੱਪ ਕਾਊਂਟਰ, ਸਟ੍ਰੈਸ ਮਾਨੀਟਰ ਅਤੇ ਸਲੀਪ ਟ੍ਰੈਕਿੰਗ ਹੈ। ਵਾਟਰਪਰੂਫ ਲਈ ਇਸਨੂੰ IP68 ਦੀ ਰੇਟਿੰਗ ਮਿਲੀ ਹੈ। ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬਕਅਪ ਦਾ ਦਾਅਵਾ ਹੈ। 


Rakesh

Content Editor

Related News