Realme ਨੇ ਲਾਂਚ ਕੀਤਾ ਨਵਾਂ 5G ਫੋਨ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

08/03/2020 5:04:45 PM

ਗੈਜੇਟ ਡੈਸਕ– ਰੀਅਲਮੀ ਨੇ ਅੱਜ ਆਪਣਾ ਨਵਾਂ 5ਜੀ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ ਕੰਪਨੀ ਦੀ ਨਵੀਂ ਵੀ-ਸੀਰੀਜ਼ ਦਾ ਹਿੱਸਾ ਹੈ। ਫੋਨ ਨੂੰ Realme V5 ਨਾਂ ਨਾਲ ਲਾਂਚ ਕੀਤਾ ਗਿਆ ਹੈ। ਫੋਨ ਨੂੰ ਕੰਪਨੀ ਨੇ ਆਪਣੇ ਘਰੇਲੂ ਬਾਜ਼ਾਰ ’ਚ ਹੀ ਲਾਂਚ ਕੀਤਾ ਹੈ ਪਰ ਇਸ ਫੋਨ ਦਾ ਭਾਰਤ ’ਚ ਲਾਂਚ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਯਾਨੀ ਕੰਪਨੀ ਕੁਝ ਹੀ ਸਮੇਂ ’ਚ ਇਸ ਨੂੰ ਭਾਰਤ ’ਚ ਵੀ ਲਾਂਚ ਕਰ ਸਕਦੀ ਹੈ। ਇਹ ਫੋਨ 8 ਜੀ.ਬੀ. ਰੈਮ+128 ਜੀ.ਬੀ. ਤਕ ਸਟੋਰੇਜ ਨਾਲ ਆਉਂਦਾ ਹੈ। 

ਕੀਮਤ ਤੇ ਉਪਲੱਬਧਤਾ
ਕੰਪਨੀ ਨੇ ਚੀਨ ’ਚ ਇਹ ਫੋਨ 1,399 ਯੁਆਨ ਯਾਨੀ 15,000 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਹੈ। ਉਥੇ ਹੀ ਫੋਨ ਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਮਾਡਲ 1,899 ਯੁਆਨ (ਕਰੀਬ 20,000 ਰੁਪਏ) ’ਚ ਖਰੀਦਿਆ ਜਾ ਸਕਦਾ ਹੈ। ਰੀਅਲਮੀ ਦਾ ਇਹ ਫੋਨ ਸਿਲਵਰ ਵਿੰਗ ਬਾਏ, ਬ੍ਰੇਕਿੰਗ ਗ੍ਰੀਨ ਅਤੇ ਬਲਿਊ ਕਲਰ ’ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਸੇਲ 7 ਅਗਸਤ ਤੋਂ ਚੀਨ ’ਚ ਸ਼ੁਰੂ ਹੋ ਜਾਵੇਗੀ। ਭਾਰਤ ’ਚ ਇਸ ਫੋਨ ਦੀ ਲਾਂਚਿੰਗ ਦੀ ਤਾਰੀਖ਼ ਅਜੇ ਕੰਪਨੀ ਵਲੋਂ ਨਹੀਂ ਦੱਸੀ ਗਈ। 

ਫੀਚਰਜ਼
ਫੋਨ 6.5 ਇੰਚ ਦੀ IPS LCD ਡਿਸਪਲੇਅ ਨਾਲ ਲਾਂਚ ਕੀਤਾ ਗਿਆ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ। ਇਹ ਫੋਨ 180Hz ਟੱਚ ਸੈਂਪਲਿੰਗ ਰੇਟ ਵੀ ਸੁਪੋਰਟ ਕਰਦਾ ਹੈ। ਇਹ ਡਿਸਪਲੇਅ ਕਾਰਨਿੰਗ ਗੋਰਿਲਾ ਗਲਾਸ ਨਾਲ ਆਉਂਦਾ ਹੈ। ਫੋਨ ’ਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48Mp+8MP+2MP+2MP ਰੈਜ਼ੋਲਿਊਸ਼ਨ ਵਾਲੇ 4 ਸੈਂਸਰ ਲੱਗੇ ਹਨ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 5,000mAh ਦੀ ਪਾਵਰਫੁਲ ਬੈਟਰੀ ਦਿੱਤੀ ਗਈ ਹੈ ਜੋ 30 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੂਥ 5.0, 3.5mm ਜੈੱਕ ਅਤੇ ਯੂ.ਐੱਸ.ਬੀ. ਟਾਈਪ ਸੀ ਸੁਪੋਰਟ ਦਿੱਤੀ ਗਈ ਹੈ। ਫੋਨ ’ਚ ਮੀਡੀਆਟੈੱਕ ਦਾ ਹਾਈ ਐਂਡ Dimensity 720 ਪ੍ਰੋਸੈਸਰ ਦਿੱਤਾ ਗਿਆ ਹੈ। 


Rakesh

Content Editor

Related News