12GB ਰੈਮ ਵਾਲਾ ਵਾਲਾ ਰੀਅਲਮੀ ਦਾ ਨਵਾਂ ਫੋਨ ਲਾਂਚ, ਮਿਲੇਗੀ 5000mAh ਦੀ ਬੈਟਰੀ

04/17/2022 5:03:04 PM

ਗੈਜੇਟ ਡੈਸਕ– ਰੀਅਲਮੀ ਨੇ ਆਪਣਾ ਨਵਾਂ ਸਮਾਰਟਫੋਨ Realme V23 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ’ਚ ਆਕਟਾ-ਕੋਰ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ, 6.58 ਇੰਚ ਦੀ ਸਕਰੀਨ ਅਤੇ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

Realme V23 ਦੀ ਕੀਮਤ
Realme V23 ਨੂੰ ਦੋ ਵੇਰੀਐਂਟਸ ’ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੇ ਬੇਸ ਵੇਰੀਐਂਟ ’ਚ 8 ਜੀ.ਬੀ. ਰੈਮ ਦਿੱਤੀ ਗਈ ਹੈ। ਇਸਦੇ ਨਾਲ 256 ਜੀ.ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸਦੇ ਦੂਜੇ ਵੇਰੀਐਂਟ ’ਚ 12 ਜੀ.ਬੀ. ਰੈਮ ਅਤੇ 256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। 

Realme V23 ਨੂੰ ਫਿਲਹਾਲ ਚੀਨ ’ਚ ਲਾਂਚ ਕੀਤਾ ਗਿਆ ਹੈ। ਇਸਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। ਇਸਦੇ ਭਾਰਤ ’ਚ ਲਾਂਚ ’ਤੇ ਕੰਪਨੀ ਨੇ ਕੁਝ ਨਹੀਂ ਕਿਹਾ। ਇਸਦੇ ਬੇਸ ਵੇਰੀਐਂਟ ਦੀ ਕੀਮਤ 1,699 ਯੁਆਨ (ਕਰੀਬ 20,300 ਰੁਪਏ) ਰੱਖੀ ਗਈ ਹੈ। ਜਦਕਿ ਇਸਦੇ ਟਾਪ ਵੇਰੀਐੰਟ ਦੀ ਕੀਮਤ 1,899 ਯੁਾਨ (ਕਰੀਬ 22,700 ਰੁਪਏ) ਹੈ। ਇਸ ਹੈਂਡਸੈੱਟ ਨੂੰ ਗਲਾਸ ਮੈਜਿਕ ਅਤੇ ਗ੍ਰੇਵਲ ਬਲੈਕ ਰੰਗ ’ਚ ਉਪਲੱਬਧ ਕਰਵਾਇਆ ਗਿਆ ਹੈ। 

ਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਸਕਰੀਨ ਦਿੱਤੀ ਗਈ ਹੈ। ਇਸਦਾ ਪਿਕਸਲ ਰੈਜ਼ੋਲਿਊਸ਼ਨ 2400x1080 ਪਿਕਸਲ ਦਾ ਹੈ। ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਵਿਚ 12 ਜੀ.ਬੀ. ਤਕ ਦੀ ਰੈਮ ਹੈ। ਇਸਤੋਂ ਇਲਾਵਾ ਇਸ ਵਿਚ 256 ਜੀ.ਬੀ. ਤਕ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਇਸਦਾ ਪ੍ਰਾਈਮਰੀ ਲੈੱਨਜ਼ 48 ਮੈਗਾਪਿਕਸਲ ਦਾ ਹੈ। ਇਸਦੇ ਨਾਲ 2 ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ ’ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਸਮਾਰਟਫੋਨ ’ਚ 5000mAh ਦੀ ਬੈਟਰੀ 33 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਦਿੱਤੀ ਗਈ ਹੈ। ਇਸ ਵਿਚ ਸਾਈਡ-ਮਾਊਂਟੇਡ ਫਿੰਗਰਪ੍ਰਿਟੰ ਸੈਂਸਰ ਦਿੱਤਾ ਗਿਆ ਹੈ।


Rakesh

Content Editor

Related News