Realme U1 ਤੇ Realme 1 ਨੂੰ colorOS 6 ਬੀਟਾ ਅਪਡੇਟ ਮਿਲਣੀ ਸ਼ੁਰੂ

06/07/2019 2:04:54 AM

ਗੈਜੇਟ ਡੈਸਕ—ਰੀਅਲਮੀ ਨੇ ਆਪਣੇ ਰੀਅਲਮੀ 1 ਅਤੇ ਰੀਅਲਮੀ ਯੂ1 ਸਮਾਰਟਫੋਨ ਦੇ ਲਈ ਕਲਰ ਓ.ਐੱਸ. 6 ਬੀਟਾ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਕਲਰ ਓ.ਐੱਸ. 6 ਐਂਡ੍ਰਾਇਡ 9 ਪਾਈ 'ਤੇ ਆਧਾਰਿਤ ਹੈ। ਨਵੇਂ ਬੀਟਾ ਪ੍ਰੋਗਰਾਮ ਦਾ ਹਿੱਸਾ ਬਣਨ ਤੋਂ ਬਾਅਦ ਰੀਅਲਮੀ ਯੂ1 ਅਤੇ ਰੀਅਲਮੀ 1 ਯੂਜ਼ਰਸ ਨੂੰ ਆਧਿਕਾਰਿਤ ਰਿਲੀਜ਼ ਤੋਂ ਪਹਿਲਾਂ ਲੇਟੈਸਟ ਸਾਫਟਵੇਅਰ ਦਾ ਅਨੁਭਵ ਪਾਉਣ ਦਾ ਮੌਕ ਮਿਲੇਗਾ। ਉਮੀਦ ਹੈ ਕਿ ਇਹ ਚੀਨੀ ਕੰਪਨੀ ਆਉਣ ਵਾਲੇ ਹਫਤੇ 'ਚ ਇਨ੍ਹਾਂ ਦੋਵਾਂ ਹੀ ਹੈਂਡਸੈੱਟ ਲਈ ਕਲਰ ਓ.ਐੱਸ. 6.0 ਦਾ ਸਟੇਬਲ ਅਪਡੇਟ ਜਾਰੀ ਕਰ ਦੇਵੇਗੀ।

ਆਧਿਕਾਰਿਤ ਰੀਅਲਮੀ ਫੋਰਮ ਦੇ ਇਕ ਪੋਸਟ ਮੁਤਾਬਕ ਰੀਅਲਮੀ ਟੀਮ ਨੂੰ ਰੀਅਲਮੀ ਯੂ1 ਅਤੇ ਰੀਅਲਮੀ 1 ਦੇ ਕਲਰ ਓ.ਐੱਸ. 7 ਬੀਟਾ ਸਾਫਟਵੇਅਰ ਲਈ ਕੁਝ ਯੂਜ਼ਰਸ ਦੀ ਤਲਾਸ਼ ਹੈ। ਚਾਹਵਾਨ ਗਾਹਕ ਫੋਰਮ 'ਤੇ ਜਾ ਕੇ ਬੀਟਾ ਪ੍ਰੋਗਰਾਮ ਦੇ ਲਈ ਸਾਈਨ ਅਪ ਕਰ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਯੂਜ਼ਰਸ ਨੂੰ ਆਪਣੇ ਫੋਨ 'ਤੇ ਕਲਰ ਓ.ਐੱਸ. 6 ਬੀਟਾ ਨੂੰ ਇਸਤੇਮਾਲ ਕਰਨਾ ਹੋਵੇਗਾ ਅਤੇ ਸਾਫਟਵੇਅਰ 'ਚ ਕੋਈ ਕਮੀ ਹੋਣ 'ਤੇ ਫੀਡਬੈਕ ਦੇਣਾ ਹੋਵੇਗਾ। ਕਿਉਂਕਿ ਇਹ ਬੀਟਾ ਸਾਫਟਵੇਅਰ ਹੈ। 

ਰੀਅਲਮੀ ਦਾ ਕਹਿਣਾ ਹੈ ਕਿ ਬੀਟਾ ਸਾਫਟਵੇਅਰ ਇੰਸਟਾਲ ਕਰਨ 'ਤੇ ਫੋਨ ਦੇ ਡਾਟਾ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਪਰ ਬੈਕਅਪ ਬਣਾ ਲੈਣਾ ਹੀ ਸਹੀ ਫੈਸਲਾ ਹੋਵੇਗਾ। ਰੀਅਲਮੀ ਫੋਰਮ ਦੇ ਯੂਜ਼ਰਸ ਮੁਤਾਬਕ ਜਿਨ੍ਹਾਂ ਯੂਜ਼ਰਸ ਨੇ ਬੀਟਾ ਪ੍ਰੋਗਰਾਮ ਲਈ ਰਜਿਸਟਰ ਕੀਤਾ ਹੈ ਉਨ੍ਹਾਂ ਨੂੰ ਓਵਰ ਦਿ ਈਅਰ ਕਲਰ ਓ.ਐੱਸ. 6 ਬੀਟਾ ਅਪਡੇਟ ਮਿਲ ਰਿਹਾ ਹੈ। ਬਦਲਾਅ ਦੀ ਗੱਲ ਕਰੀਏ ਤਾਂ ਰੀਅਰਮੀ 1 ਲਈ ਕਲਰ ਓ.ਐੱਸ. 6 ਬੀਟਾ ਸਟੇਟਸ ਬਾਰ 'ਚ ਨਵੇਂ ਨੋਟੀਫਿਕੇਸ਼ਨ ਆਈਕਨਸ, ਨਵੇਂ ਨੈਵੀਗੇਸ਼ਨ ਗੈਸਚਰ, ਕਲਰ ਓ.ਐੱਸ. ਲਾਂਚਰ ਲਈ ਐਡ ਡ੍ਰਾਅਰ, ਰਾਈਡਿੰਗ ਮੋਡ ਅਤੇ ਮਈ ਮਹੀਨੇ ਦਾ ਐਂਡ੍ਰਾਇਡ ਸਕਿਓਰਟੀ ਪੈਚ ਲੈ ਕੇ ਆਉਂਦਾ ਹੈ। ਰੀਅਲਮੀ ਯੂ ਨੂੰ ਲਈ ਕਲਰ ਓ.ਐੱਸ. 6 ਬੀਟਾ ਅਪਡੇਟ ਰਿਅਲਮੀ 1 ਕਲਰ ਓ.ਐੱਸ. 6 ਬੀਟਾ ਵਾਲੇ ਫੀਚਰ ਨੂੰ ਲੈ ਕੇ ਆਉਂਦ ਹੈ, ਨਾਲ ਹੀ ਰਿਅਲਮੀ ਥੀਮ ਸਟੋਰ ਵੀ ਫੋਨ ਦਾ ਹਿੱਸਾ ਬਣ ਜਾਵੇਗਾ। ਰੀਅਲਮੀ ਯੂ1 ਲਈ ਜਾਰੀ ਹੋਣ ਵਾਲੀ ਇਹ ਅਪਡੇਟ 2 ਜੀ.ਬੀ. ਦੀ ਹੈ ਅਤੇ ਰੀਅਲਮੀ 1 ਲਈ ਇਹ 2.11 ਜੀ.ਬੀ. ਦੀ। ਦੱਸ ਦੇਈਏ ਕਿ ਰੀਅਲਮੀ 1 ਨੂੰ ਬੀਤੇ ਮਈ ਮਹੀਨੇ 'ਚ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਕਲਰ ਓ.ਐੱਸ. 5.0 ਨਾਲ ਲਾਂਚ ਕੀਤਾ ਗਿਆ ਸੀ। ਉੱਥੇ ਰੀਅਲਮੀ ਯੂ1 ਨਵੰਬਰ ਮਹੀਨੇ 'ਚ ਐਂਡ੍ਰਾਇਡ 8.1 ਓਰੀਓ 'ਤੇ ਆਧਾਰਿਤ ਕਲਰ ਓ.ਐੱਸ. 5.2 ਨਾਲ ਆਇਆ।


Karan Kumar

Content Editor

Related News