Realme U1 ਸੈਲਫੀ ਸਮਾਰਟਫੋਨ 28 ਨਵੰਬਰ ਨੂੰ ਹੋਵੇਗਾ ਲਾਂਚ

Monday, Nov 19, 2018 - 01:46 PM (IST)

Realme U1 ਸੈਲਫੀ ਸਮਾਰਟਫੋਨ 28 ਨਵੰਬਰ ਨੂੰ ਹੋਵੇਗਾ ਲਾਂਚ

ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਭਾਰਤ ’ਚ 28 ਨਵੰਬਰ ਨੂੰ  Helio P70 ਪ੍ਰੋਸੈਸਰ ਨਾਲ ਨਵਾਂ ਸਮਾਰਟਫੋਨ Realme U1 ਲਾਂਚ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਸਮਾਰਟਫੋਨ ਕੰਪਨੀ ਦੇ ਨਵੀਂ ‘U’ ਸੀਰੀਜ਼ ਤਹਿਤ ਉਤਾਰਿਆ ਜਾਵੇਗਾ ਅਤੇ ਇਹ ਸੈਲਫੀ ਲਈ ਖਾਸ ਹੋਵੇਗਾ। MediaTek ਨੇ ਅਕਤੂਬਰ ਮਹੀਨੇ ’ਚ Helio P70 ਪ੍ਰੋਸੈਸਰ ਨੂੰ ਲਾਂਚ ਕੀਤਾ ਸੀ ਅਤੇ ਉਸ ਦੇ ਤੁਰੰਤ ਬਾਅਦ Realme ਨੇ ਐਲਾਨ ਕੀਤਾ ਸੀ ਕਿ ਕੰਪਨੀ ਨਵੇਂ ਪ੍ਰੋਸੈਸਰ ਦੇ ਨਾਲ ਸਭ ਤੋਂ ਪਹਿਲਾ ਸਮਾਰਟਫੋਨ ਲਾਂਚ ਕਰੇਗੀ।

PunjabKesari

Helio P70 ਪ੍ਰੋਸੈਸਰ
MediaTek Helio P70 ਦੇ ਆਕਟਾ-ਕੋਰ ਪ੍ਰੋਸੈਸਰ ਹੈ ਜਿਸ ਨੂੰ TSMC ਦੇ 12nm FinFET ਪ੍ਰੋਸੈਸ ’ਤੇ ਤਿਆਰ ਕੀਤਾ ਗਿਆ ਹੈ। ਇਸ ਪ੍ਰੋਸੈਸਰ ਨਾਲ ਬਿਹਤਰ AI ਇੰਜਣ, ਅਪਗ੍ਰੇਡਿਡ ਇਮੇਜਿੰਗ ਅਤੇ ਕੈਮਰਾ ਸਪੋਰਟ, ਬੂਸਟਿਡ ਗੇਮਿੰਗ ਪਰਫਾਰਮੈਂਸ ਅਤੇ ਪਿਛਲੀ ਜਨਰੇਸ਼ਨ ਦੇ ਮੁਕਾਬਲੇ ਬਿਹਤਰ ਕੁਨੈਕਟੀਵਿਟੀ ਮਿਲੇਗੀ।

PunjabKesari

Realme U1
ਇਸ ਸਮਾਰਟਫੋਨ ’ਚ ਵਨਪਲੱਸ 6ਟੀ ਦੀ ਤਰ੍ਹਾਂ ਵਾਟਰਡ੍ਰੋਪ ਡਿਸਪਲੇਅ ਨੌਚ ਹੋਵੇਗੀ। Realme U1 ਨੂੰ Amazon.in ’ਤੇ ‘selfie pro’ ਹੈਂਡਸੈੱਟ ਦੇ ਟੈਗਲਾਈਨ ਦੇ ਨਾਲ ਲਿਸਟ ਕਰ ਦਿੱਤਾ ਗਿਆ ਹੈ। ਆਨਲਾਈਨ ਲਿਸਟਿੰਗ ’ਚ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਰਿਅਲਮੀ ਫੋਨ ’ਚ ਹੁਣ ਤਕ ਦਾ ਸਭ ਤੋਂ ਪਾਵਰਫੁੱਲ ਸੈਲਫੀ ਕੈਮਰਾ ਹੋਵੇਗਾ। 


Related News