Realme ਲਿਆ ਰਹੀ ਦੁਨੀਆ ਦਾ ਪਹਿਲਾ SLED 4K ਸਮਾਰਟ ਟੀਵੀ

Saturday, Sep 26, 2020 - 11:49 AM (IST)

Realme ਲਿਆ ਰਹੀ ਦੁਨੀਆ ਦਾ ਪਹਿਲਾ SLED 4K ਸਮਾਰਟ ਟੀਵੀ

ਗੈਜੇਟ ਡੈਸਕ– ਰੀਅਲਮੀ ਦੁਨੀਆ ਦਾ ਪਹਿਲਾ SLED 4K ਸਮਾਰਟ ਟੀਵੀ ਅਗਲੇ ਮਹੀਨੇ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਟੀਵੀ ਨੂੰ 55 ਇੰਚ ਸਾਈਜ਼ ਨਾਲ ਲਿਆਇਆ ਜਾਵੇਗਾ ਜੋ ਕਿ 4ਕੇ ਰੈਜ਼ੋਲਿਊਸ਼ਨ ਨੂੰ ਸੁਪੋਰਟ ਕਰੇਗਾ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ SLED 4K ਸਮਾਰਟ ਟੀਵੀ ਬਹੁਤ ਹੀ ਬਿਹਤਰੀਨ ਕਲਰ ਪ੍ਰੋਡਿਊਸ ਕਰੇਗਾ। ਇਸ ਸਮਾਰਟ ਟੀਵੀ ’ਚ ਬੈਕਲਾਈਟ ਲਈ ਆਰ.ਜੀ.ਬੀ. ਤਕਨੀਕ ਦੀ ਵਰਤੋਂ ਹੋਵੇਗੀ ਜੋ ਕਿ ਬਲਿਊ ਲਾਈਟ ਦੇ ਬੁਰੇ ਪ੍ਰਭਾਵ ਨੂੰ ਰੋਕਣ ’ਚ ਸਮਰੱਥ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਵਿਚ ਬੈਲੇਂਸ ਕਲਰ ਮਿਲਣਗੇ। ਅਜੇ ਫਿਲਹਾਲ ਰੀਅਲਮੀ ਨੇ ਆਪਣੇ ਇਸ ਆਉਣ ਵਾਲੇ ਟੀਵੀ ਦੇ ਸਪੀਕਰ, ਪ੍ਰੋਸੈਸਰ ਅਤੇ ਸਟੋਰੇਜ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। 

 

ਦੱਸ ਦੇਈਏ ਕਿ ਭਾਰਤੀ ਬਾਜ਼ਾਰ ’ਚ ਰੀਅਲਮੀ ਅਜੇ 43 ਇੰਚ ਅਤੇ 32 ਇੰਚ ਦੇ ਸਮਾਰਟ ਟੀਵੀ ਮੁਹੱਈਆ ਕਰਵਾ ਰਹੀ ਹੈ। ਇਨ੍ਹਾਂ ਦੋਵਾਂ ਟੀਵੀਆਂ ’ਚ ਐੱਲ.ਈ.ਡੀ. ਡਿਸਪਲੇਅ ਦਿੱਤੀ ਗਈ ਹੈ ਅਤੇ ਦੋਵੇਂ ਐਂਡਰਾਇਡ ’ਤੇ ਕੰਮ ਕਰਦੇ ਹਨ। 


author

Rakesh

Content Editor

Related News