ਗੇਮਿੰਗ ਦੇ ਸ਼ੌਕੀਨਾਂ ਲਈ Realme ਲਿਆ ਰਹੀ ਨਵਾਂ ਫੋਨ, ਦਸੰਬਰ ’ਚ ਹੋਵਗਾ ਲਾਂਚ
Saturday, Sep 14, 2019 - 12:58 PM (IST)

ਗੈਜੇਟ ਡੈਸਕ– ਰਿਅਲਮੀ XT 730G ਸਮਾਰਟਫੋਨ ਭਾਰਤ ’ਚ ਦਸੰਬਰ ’ਚ ਲਾਂਚ ਹੋਵੇਗਾ। ਰਿਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਇਹ ਕਨਫਰਮ ਕੀਤਾ ਹੈ ਕਿ ਭਾਰਤ ’ਚ ਇਹ ਫੋਨ ਸਾਲ ਦੇ ਆਖਰੀ ਮਹੀਨੇ ’ਚ ਲਾਂਚ ਕੀਤਾ ਜਾਵੇਗਾ। ਕੰਪਨੀ ਮੁਤਾਬਕ, ਇਹ ਫੋਨ ਖਾਸਤੌਰ ’ਤੇ ਗੇਮਿੰਗ ਦੇ ਸ਼ੌਕੀਨਾਂ ਲਈ ਬਣਾਇਆ ਗਿਆ ਹੈ। ਜਿਵੇਂ ਕਿ ਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਫੋਨ ਹਾਲ ਹੀ ’ਚ ਭਾਰਤ ’ਚ ਲਾਂਚ ਹੋਏ ਰਿਅਲਮੀ XT ਦਾ ਹੀ ਇਕ ਵੇਰੀਐਂਟ ਹੈ ਜੋ ਸਨੈਪਡ੍ਰੈਗਨ 730G SoC ਨਾਲ ਲੈਸ ਹੈ। ਕੰਪਨੀ ਨੇ ਅਜੇ ਤਕ ਇਸ ਫੋਨ ਦੀ ਕੀਮਤ ਅਤੇ ਲਾਂਚਿੰਗ ਤਰੀਕ ਬਾਰੇ ਕੋਈ ਐਲਾਨ ਨਹੀਂ ਕੀਤਾ।
Realme XT 730G ਦੀਆਂ ਖੂਬੀਆਂ
ਇਸ ਫੋਨ ’ਚ ਹਾਇਪਰਬੋਲਾ 3ਡੀ ਗਲਾਸ ਹੋਵੇਗਾ। ਫੋਨ ’ਚ ਰਿਅਲਮੀ XT ਦੀ ਤਰ੍ਹਾਂ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਜਾਵੇਗੀ। ਫੋਨ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੋਵੇਗਾ। ਗੇਮਿੰਗ ਲਈ ਖਾਸਤੌਰ ’ਤੇ ਬਣਾਏ ਗਏ ਇਸ ਫੋਨ ’ਚ 4,000mAh ਦੀ ਬੈਟਰੀ ਦਿੱਤੀ ਜਾਵੇਗੀ। ਬੈਟਰੀ 30W VOOC ਫਲੈਸ਼ ਚਾਰਜ ਸਪੋਰਟ ਦੇ ਨਾਲ ਆਏਗੀ ਜੋ ਕਿ ਰਿਅਲਮੀ XT ਤੋਂ 10W ਜ਼ਿਆਦਾ ਹੈ। ਫੋਨ ’ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਦਿੱਤਾ ਜਾਵੇਗਾ। ਫੋਨ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਕੰਪਨੀ ਨੇ ਬਾਕੀ 3 ਕੈਮਰਿਆਂ ਦੀ ਡਿਟੇਲਸ ਨਹੀਂ ਦਿੱਤੀ ਪਰ ਮੰਨਿਆ ਜਾ ਰਿਹਾ ਹੈ ਕਿ ਬਾਕੀ ਦੇ ਤਿੰਨ ਕੈਮਰੇ ਰਿਅਲਮੀ XT ਵਰਗੇ ਹੀ ਹੋਣਗੇ।