ਭਾਰਤ ’ਚ ਲਾਂਚ ਹੋਇਆ Realme ਦਾ ਸਸਤਾ Smart TV, ਕੀਮਤ ਜਾਣ ਹੋ ਜਾਓਗੇ ਹੈਰਾਨ

09/25/2021 6:01:55 PM

ਗੈਜੇਟ ਡੈਸਕ– ਰੀਅਲਮੀ ਨੇ ਆਖਿਰਕਾਰ ਆਪਣੇ ਸਮਾਰਟ ਟੀ.ਵੀ. Neo ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ 32 ਇੰਚ ਸਾਈਜ਼ ਦੇ ਨਵੇਂ ਟੀ.ਵੀ. ਮਾਡਲ ਨੂੰ ਬੇਜ਼ਲਲੈੱਸ ਡਿਜ਼ਾਇਨ ਅਤੇ ਐੱਲ.ਈ.ਡੀ. ਡਿਸਪਲੇਅ ਨਾਲ ਲਿਆਇਆ ਗਿਆ ਹੈ। ਇਹ ਕਵਾਡ-ਕੋਰ ਮੀਡੀਆਟੈੱਕ ਪ੍ਰੋਸੈਸਰ ’ਤੇ ਕੰਮ ਕਰਦਾ ਹੈ ਜੋ ਪਿਕਚਰ ਕੁਆਲਿਟੀ ਨੂੰ ਵਧਾਉਣ ’ਚ ਕਾਫੀ ਮਦਦਗਾਰ ਹੈ। ਕੰਪਨੀ ਨੇ ਇਸ ਟੀ.ਵੀ. ਮਾਡਲ ’ਚ 20 ਵਾਟ ਦੇ ਡਿਊਲ ਸਪੀਕਰ ਦਿੱਤੇ ਹਨ। 

ਭਾਰਤ ’ਚ ਕੀਮਤ
ਰੀਅਲਮੀ ਸਮਾਰਟ ਟੀ.ਵੀ. ਨਿਓ 32 ਇੰਚ ਦੀ ਭਾਰਤ ’ਚ ਕੀਮਤ 14,999 ਰੁਪਏ ਹੈ। ਇਹ ਰੀਅਲਮੀ ਦੀ ਵੈੱਬਸਾਈਟ, ਫਲਿਪਕਾਰਟ ਅਤੇ ਆਫਲਾਈਨ ਸਟੋਰਾਂ ਤੋਂ 3 ਅਕਤੂਬਰ ਨੂੰ ਖਰੀਦਿਆ ਜਾ ਸਕੇਗਾ। ਇਹ ਸਮਾਰਟ ਟੀ.ਵੀ. ਸਿਰਫ ਕਾਲੇ ਰੰਗ ’ਚ ਆਏਗਾ। 

ਖੂਬੀਆਂ
- ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਦਿੱਤਾ ਗਿਆ ਕ੍ਰੋਮਾ ਬੂਸਟ ਪਿਕਚਰ ਇੰਜਣ ਬ੍ਰਾਈਟਨੈੱਸ, ਕਲਰ, ਕੰਟਰਾਸਟ ਅਤੇ ਕਲੈਰਿਟੀ ’ਚ ਸੁਧਾਰ ਕਰਦਾ ਹੈ। 
- ਇਹ ਟੀ.ਵੀ. ਡਾਲਬੀ ਆਡੀਓ ਨੂੰ ਸਪੋਰਟ ਕਰਦਾ ਹੈ। 
- ਕੰਪਨੀ ਇਸ ਵਿਚ ਯੂਟਿਊਬ, ਹੰਗਾਮਾ ਅਤੇ ਇਰੋਜ਼ ਨਾਓ ਵਰਗੇ ਐਪਸ ਪ੍ਰੀ-ਇੰਸਟਾਲ ਦੇ ਰਹੀ ਹੈ। 
- ਇਹ ਐਂਡਰਾਇਡ ਦੀ ਬਜਾਏ ਰੀਅਲਮੀ ਦੇ ਸਮਾਰਟ ਟੀ.ਵੀ. ਓ.ਐੱਸ. ’ਤੇ ਕੰਮ ਕਰਦਾ ਹੈ। 
- ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਟੀ.ਵੀ. 2.4GHz ਵਾਈ-ਫਾਈ, ਦੋ HDMI ਪੋਰਟ, ਇਕ ਯੂ.ਐੱਸ.ਬੀ. ਟਾਈਪ-ਏ ਪੋਰਟ,ਇਕ ਏ.ਵੀ. ਪੋਰਟ ਅਤੇ ਇਕ LAN ਪੋਰਟ ਨੂੰ ਸਪੋਰਟ ਕਰਦਾ ਹੈ। 


Rakesh

Content Editor

Related News