ਭਾਰਤ ’ਚ ਜਲਦ ਲਾਂਚ ਹੋਵੇਗਾ Realme GT Neo 2, ਸਾਹਮਣੇ ਆਈ ਅਹਿਮ ਜਾਣਕਾਰੀ

10/07/2021 1:50:11 PM

ਗੈਜੇਟ ਡੈਸਕ– ਰੀਅਲਮੀ ਜਲਦ ਹੀ ਭਾਰਤ ’ਚ ਆਪਣੇ ਨਵੇਂ ਸਮਾਰਟਫੋਨ ਨੂੰ ਲਾਂਚ ਕਰਨ ਵਾਲੀ ਹੈ। ਅਧਿਕਾਰਤ ਲਾਂਚਿੰਗ ਤੋਂ ਪਹਿਲਾਂ ਇਕ ਟਿਪਸਟਰ ਦੇ ਹਵਾਲੇ ਤੋਂ ਇਸ ਫੋਨ ਦੇ ਕੁਝ ਖਾਸ ਫੀਚਰ ਸਾਹਮਣੇ ਆਏ ਹਨ। ਇਸ ਫੋਨ ’ਚ ਸਨੈਪਡ੍ਰੈਗਨ 870 ਪ੍ਰੋਸੈਸਰ ਮਿਲ ਸਕਦਾ ਹੈ। ਰੀਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਹਾਲ ਹੀ ’ਚ ਪੁਸ਼ਟੀ ਕੀਤੀ ਹੈ ਕਿ Realme GT Neo 2 ਨੂੰ ਭਾਰਤ ’ਚ ਜਲਦ ਲਾਂਚ ਕੀਤਾ ਜਾਵੇਗਾ। 

ਟਿਪਸਟਰ ਮੁਕੁਲ ਸ਼ਰਮਾ ਨੇ ਇਸ ਫੋਨ ਦੀਆਂ ਕੁਝ ਡਿਟੇਲਸ ਸ਼ੇਅਰ ਕੀਤੀਆਂ ਹਨ। ਮਿਲੀ ਜਾਣਕਾਰੀ ਮੁਤਾਬਕ, ਇਹ ਫੋਨ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ’ਚ ਲਾਂਚ ਕੀਤਾ ਜਾਵੇਗਾ। ਰੀਅਲਮੀ ਦੇ ਇਸ ਫੋਨ ਨੂੰ ਨਿਓ ਬਲੈਕ, ਨਿਓ ਬਲਿਊ ਅਤੇ ਨਿਓ ਗਰੀਨ ਰੰਗ ’ਚ ਲਿਆਇਆ ਜਾਵੇਗਾ। ਰੀਅਲਮੀ ਇੰਡੀਆ ਦੀ ਵੈੱਬਸਾਈਟ ’ਤੇ ਫੋਨ ਦੀ ਲਾਂਚਿੰਗ ਲਈ ਇਕ ਮਾਈਕ੍ਰੋਸਾਈਟ ਵੀ ਤਿਆਰ ਕੀਤੀ ਗਈ ਹੈ ਜਿਸ ਮੁਤਾਬਕ, ਫੋਨ ’ਚ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਈ4 ਐਮੋਲੇਡ ਡਿਸਪਲੇਅ ਮਿਲੇਗੀ। ਇਸ ਦੇ ਰੀਅਰ ’ਚ 64 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਕੈਮਰਾ ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ ’ਚ 5,000mAh ਦੀ ਬੈਟਰੀ ਮਿਲੇਗੀ ਜੋ ਕਿ 65W SuperDart ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। 


Rakesh

Content Editor

Related News