Realme GT Neo 3T ਅਗਲੇ ਮਹੀਨੇ ਹੋ ਸਕਦੈ ਭਾਰਤ ’ਚ ਲਾਂਚ, ਫੀਚਰਜ਼ ਲੀਕ

05/20/2022 4:33:12 PM

ਗੈਜੇਟ ਡੈਸਕ– ਰੀਅਲਮੀ ਦੇ ਨਵੇਂ ਸਮਾਰਟਫੋਨ Realme GT Neo 3T ਦੀ ਲਾਂਚਿੰਗ ਅਗਲੇ ਮਹੀਨੇ ਭਾਰਤ ’ਚ ਹੋਣ ਜਾ ਰਹੀ ਹੈ, ਹਾਲਾਂਕਿ, ਕੰਪਨੀ ਵਲੋਂ ਇਸਦਾ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਕਿਹਾ ਜਾ ਰਿਹਾ ਹੈ ਕਿ Realme GT Neo 3T , Realme GT Q5 Pro ਦਾ ਅਪਗ੍ਰੇਡਿਡ ਵਰਜ਼ਨ ਹੈ ਜਿਸਨੂੰ ਪਿਛਲੇ ਮਹੀਨੇ ਚੀਨ ’ਚ ਲਾਂਚ ਕੀਤਾ ਗਿਆ ਹੈ। Realme GT Neo 3T ਨੂੰ ਬੈਂਚਮਾਰਕ ਸਾਈਟ ਗੀਕਬੈਂਚ ’ਤੇ ਵੀ ਵੇਖਿਆ ਗਿਆ ਹੈ।

ਸਾਹਮਣੇ ਆਈ ਰਿਪੋਰਟ ਮੁਤਾਬਕ, Realme GT Neo 3T ’ਚ ਸਨੈਪਡ੍ਰੈਗਨ 870 ਪ੍ਰੋਸੈਸਰ ਮਿਲੇਗਾ। ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਕਈ ਬੈਂਚਮਾਰਕ ਰਿਪੋਰਟ ਮੁਤਾਬਕ, Realme GT Neo 3T ਨੂੰ 6.5 ਇੰਚ ਦੀ ਡਿਸਪਲੇਅਨਾਲ ਲਾਂਚ ਕੀਤਾ ਜਾਵੇਗਾ। ਇਸਤੋਂ ਇਲਾਵਾ ਫੋਨ ’ਚ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਫੋਨ ’ਚ 64 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ।

Realme GT Neo 3T ’ਚ ਗ੍ਰਾਫਿਕਸ ਲਈ Adreno65 GPU ਮਿਲੇਗਾ। ਫੋਨ ਨੂੰ ਐਂਡਰਾਇਡ 12 ਆਧਾਰਿਤ Realme UI 3.0 ਅਤੇ 8 ਜੀ.ਬੀ. ਤਕ ਰੈਮ ਦੇ ਨਾਲ ਕੀਤਾ ਜਾਵੇਗਾ। ਨਵਾਂ ਫੋਨ Realme GT Neo 2T ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ ਜਿਸਨੂੰ ਪਿਛਲੇ ਸਾਲ ਅਕਤੂਬਰ ’ਚ ਚੀਨ ’ਚ ਲਾਂਚ ਕੀਤਾ ਗਿਆ ਹੈ। 

ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਭਾਰਤ ’ਚ Realme GT Neo 3 ਨੂੰ ਲਾਂਚ ਕੀਤਾ ਗਿਆ ਹੈ। Realme GT Neo 3 ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ ਜਿਸਨੂੰ ਖਾਸਤੌਰ ’ਤੇ ਗੇਮਰਾਂ ਲਈ ਲਾਂਚ ਕੀਤਾ ਗਿਆ ਹੈ। Realme GT Neo 3 ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 8100 5ਜੀ ਪ੍ਰੋਸੈਸਰ ਦਿੱਤਾ ਗਿਆਹੈ। ਇਸਤੋਂ ਇਲਾਵਾ ਇਸ ਫੋਨ ’ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ।


Rakesh

Content Editor

Related News