Realme GT Neo 3 ਭਾਰਤ ’ਚ ਲਾਂਚ, ਮਿਲੇਗੀ 150W ਦੀ ਫਾਸਟ ਚਾਰਜਿੰਗ

04/29/2022 5:19:24 PM

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਮੈਗਾ ਈਵੈਂਟ ’ਚ Realme GT Neo 3 ਨੂੰ ਲਾਂਚ ਕਰ ਦਿੱਤਾ ਹੈ। ਇਸਤੋਂ ਪਹਿਲਾਂ ਇਸ ਫੋਨ ਨੂੰ ਚੀਨ ’ਚ ਲਾਂਚ ਕੀਤਾ ਗਿਆ ਹੈ। Realme GT Neo 3 ਨੂੰ ਭਾਰਤੀ ਬਾਜ਼ਾਰ ’ਚ 150W ਦੀ ਚਾਰਜਿੰਗ ਦੇ ਨਾਲ ਕੀਤਾ ਗਿਆ ਹੈ। ਇਸ ਫੋਨ ਨੂੰ ਸਭ ਤੋਂ ਪਹਿਲਾਂ ਮੋਬਾਇਲ ਵਰਲਡ ਕਾਂਗਰਸ 2022 ’ਚ ਲਾਂਚ ਕੀਤਾ ਗਿਆ ਸੀ।

Realme GT Neo 3 ਦੁਨੀਆ ਦਾ ਪਹਿਲਾ ਅਜਿਹਾ ਫੋਨ ਹੈ ਜਿਸਦੇ ਨਾਲ 150W ਦੀ ਫਾਸਟ ਚਾਰਜਿੰਗ ਮਿਲੇਗੀ, ਹਾਲਾਂਕਿ, ਇਸ ਫਾਸਟ ਚਾਰਜਿੰਗ ਤਕਨਾਲੋਜੀ ਦੇ ਨਾਲ ਭਾਰਤ ’ਚ ਲਾਂਚ ਹੋਣ ਵਾਲਾ ਇਹ ਦੂਜਾ ਫੋਨ ਹੈ। Realme GT Neo 3 ਨੂੰ ਭਾਰਤ ’ਚ 80W ਦੀ ਚਾਰਜਿੰਗ ਵਾਲੇ ਵੇਰੀਐਂਟ ਨੂੰ ਵੀ ਲਾਂਚ ਕੀਤਾ ਗਿਆ ਹੈ।

Realme GT Neo 3 ਦੀ ਕੀਮਤ
Realme GT Neo 3 ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 36,999 ਰੁਪਏ ਹੈ। ਉੱਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 38,999 ਰੁਪਏ ਰੱਖੀ ਗਈ ਹੈ। Realme GT Neo 3 150W ਵੇਰੀਐਂਟ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 42,999 ਰੁਪਏ ਹੈ। ਫੋਨ ਨੂੰ ਅਸਫਾਲਟ ਬਲੈਕ, ਨਾਈਟ੍ਰੋ ਬਲਿਊ ਅਤੇ ਸਪਿੰਟ ਬਲਿਊ ਰੰਗ ’ਚ 4 ਮਈ ਤੋਂ ਖਰੀਦਿਆ ਜਾ ਸਕੇਗਾ।

Realme GT Neo 3 ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ Realme GT Neo 3 ’ਚ 6.7 ਇੰਚ ਦੀ ਅਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰੈਜ਼ੋਲਿਊਸ਼ਨ ਫੁਲ ਐੱਚ.ਡੀ. ਪਲੱਸ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ। ਫੋਨ ਦੇ ਨਾਲ ਮੀਡੀਆਟੈੱਕ ਡਾਈਮੈਂਸਿਟੀ 8100 ਪ੍ਰੋਸੈਸਰ, 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ। ਡਿਸਪਲੇਅ ਦੇ ਨਾਲ ਐੱਚ.ਡੀ. ਆਰ. 10 ਪਲੱਸ ਦਾ ਵੀ ਸਪੋਰਟ ਹੈ।

ਫੋਨ ’ਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੋਵੇਗਾ। ਇਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਮਿਲੇਗਾ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੋਵੇਗਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਮਿਲੇਗਾ। ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

ਫੋਨ ’ਚ 4500mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 150W ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਇਹ ਚਾਰਜਰ 5 ਮਿੰਟਾਂ ’ਚ 50 ਫੀਸਦੀ ਬੈਟਰੀ ਚਾਰਜ ਕਰ ਦੇਵੇਗਾ। ਦੂਜੇ ਵੇਰੀਐਂਟ ’ਚ 5000mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 80 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਫੋਨ ’ਚ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। 


Rakesh

Content Editor

Related News