Realme ਨੇ ਲਾਂਚ ਕੀਤਾ ਸਭ ਤੋਂ ਸਸਤਾ ਫਲੈਗਸ਼ਿਪ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

Friday, Apr 08, 2022 - 11:57 AM (IST)

Realme ਨੇ ਲਾਂਚ ਕੀਤਾ ਸਭ ਤੋਂ ਸਸਤਾ ਫਲੈਗਸ਼ਿਪ ਸਮਾਰਟਫੋਨ, ਜਾਣੋ ਕੀਮਤ ਤੇ ਫੀਚਰਜ਼

ਗੈਜੇਟ ਡੈਸਕ– ਰੀਅਲਮੀ ਨੇ ਆਪਣਾ ਫਲੈਗਸ਼ਿਪ ਸਮਾਰਟਫੋਨ Realme GT 2 Pro ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਚੀਨ ਅਤੇ ਗਲੋਬਲ ਬਾਜ਼ਾਰ ’ਚ ਪਹਿਲਾਂ ਹੀ ਲਾਂਚ ਹੋ ਚੁੱਕਾ ਸੀ। ਕੰਪਨੀ ਨੇ ਇਸ ਫੋਨ ਨੂੰ ਭਾਰਤ ’ਚ ਆਕਰਸ਼ਕ ਕੀਮਤ ’ਤੇ ਲਾਂਚ ਕੀਤਾ ਹੈ। ਇਸ ਵਿਚ 2ਕੇ ਅਮੋਲੇਡ ਡਿਸਪਲੇਅ, ਹਾਈ ਰਿਫ੍ਰੈਸ਼ ਰੇਟ, ਅਮੋਲੇਡ ਪੈਨਲ, ਸੋਨੀ ਦਾ ਟਾਪ ਕਲਾਸ ਕੈਮਰਾ ਸੈਂਸਰ ਅਤੇ Snapdragon 8 Gen 1 ਪ੍ਰੋਸੈਸਰ ਦਿੱਤਾ ਗਿਆ ਹੈ।

ਹੈਂਡਸੈੱਟ ’ਚ 65W ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਭਾਰਤੀ ਬਾਜ਼ਾਰ ’ਚ ਇਸ ਫੋਨ ਰਾਹੀਂ ਕੰਪਨੀ ਵਨਪਲੱਸ ਅਤੇ ਸੈਮਸੰਗ ਦੇ ਪ੍ਰੀਮੀਅਮ ਫੋਨਾਂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਆਓ ਜਾਣਦੇ ਹਾਂ ਇਸ ਸਮਾਰਟਫੋਨ ਦੀਆਂ ਖਾਸ ਗੱਲਾਂ

Realme GT 2 Pro ਦੀ ਭਾਰਤ ’ਚ ਕੀਮਤ
ਰੀਅਲਮੀ ਦਾ ਇਹ ਫੋਨ ਭਾਰਤ ’ਚ ਮੌਜੂਦ ਸਭ ਤੋਂ ਸਸਤਾ ਫਲੈਗਸ਼ਿਪ ਫੋਨ ਹੈ। ਕੰਪਨੀ ਨੇ ਇਸਨੂੰ ਦੋ ਕੰਫੀਗ੍ਰੇਸ਼ਨ ’ਚ ਲਾਂਚ ਕੀਤਾ ਹੈ। Realme GT 2 Pro ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 49,999 ਰੁਪਏ ਹੈ, ਜਦਕਿ ਇਸਦਾ 12 ਜੀਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 57,999 ਰੁਪਏ ’ਚ ਲਾਂਚ ਹੋਇਆ ਹੈ। ਹਾਲਾਂਕਿ, ਤੁਸੀਂ ਇਸਨੂੰ ਇੰਟ੍ਰੋਡਕਟਰੀ ਕੀਮਤ ’ਤੇ ਖਰੀਦ ਸਕਦੇ ਹੋ। ਫੋਨ ਦੇ ਸ਼ੁਰੂਆਤੀ ਮਾਡਲ ਨੂੰ ਤੁਸੀਂ 44,999 ਰੁਪਏ ਅਤੇ ਟਾਪ ਮਾਡਲ ਨੂੰ 52,999 ਰੁਪਏ ’ਚ ਖਰੀਦ ਸਕੋਗੇ। ਹੈਂਡਸੈੱਟ ਤਿੰਨ ਰੰਗਾਂ- ਪੇਪਰ ਗਰੀਨ, ਸਟੀਲ ਬਲੈਕ ਅਤੇ ਪੇਪਰ ਵਾਈਟ ’ਚ ਲਾਂਚ ਹੋਇਆ ਹੈ। 

ਇਸਦੀ ਪਹਿਲੀ ਸੇਲ 14 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਫੋਨ ਨੂੰ ਤੁਸੀਂ ਫਲਿਪਕਾਰਟ ਤੋਂ ਦੁਪਹਿਰ 12 ਵਜੇ ਖਰੀਦ ਸਕੋਗੇ। ਇਸਦੇ ਨਾਲ ਤੁਹਾਨੂੰ 4,999 ਰੁਪਏ ਦੀ ਕੀਮਤ ਵਾਲੀ ਰੀਅਲਮੀ ਵਾਚ ਐੱਸ ਮੁਫ਼ਤ ਮਿਲੇਗੀ। ਨਾਲ ਹੀ ਯੂਜ਼ਰਸ ਨੂੰ 5000 ਰੁਪਏ ਦਾ ਇੰਸਟੈਂਟ ਕੈਸ਼ਬੈਕ HDFC ਬੈਂਕ ਕਾਰਡ ’ਤੇ ਮਿਲੇਗਾ। 

ਫੀਚਰਜ਼ 
Realme GT 2 Pro ’ਚ 6.7 ਇੰਚ ਦੀ LTPO2 AMOLED ਸਕਰੀਨ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦਾ ਹੈ। ਹੈਂਡਸੈੱਟ ’ਚ HDR 10+, 1400 nits ਦੀ ਪੀਕ ਬ੍ਰਾਈਟਨੈੱਸ ਵਰਗੇ ਫੀਚਰ ਦਿੱਤੇ ਗਏ ਹਨ। ਇਸ ਵਿਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ, ਜੋ ਕਾਫੀ ਤੇਜ਼ ਹੈ। ਡਿਸਪਲੇਅ ਦੀ ਪ੍ਰੋਟੈਕਸ਼ਨ ਲਈ ਗੋਰਿੱਲਾ ਗਲਾਸ ਵਿਕਟਸ ਦਿੱਤਾ ਗਿਆ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ Sony IMX766 ਸੈਂਸਰ ਹੈ। ਇਸ ਵਿਚ OIS, EIS ਦਾ ਸਪੋਰਟ ਮਿਲਦਾ ਹੈ। ਹੈਂਡਸੈੱਟ 50 ਮੈਗਾਪਿਕਸਲ ਦੇ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਮਾਈਕ੍ਰੋਸਕੋਪ ਲੈੱਨਜ਼ ਦੇ ਨਾਲ ਆਉਂਦਾ ਹੈ। ਫਰੰਟ ’ਚ ਕੰਪਨੀ ਨੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। 

ਡਿਵਾਈਸ Snapdragon 8 Gen 1 ਪ੍ਰੋਸੈਸਰ ’ਤੇ ਕੰਮ ਕਰਦਾ ਹੈ ਜੋ 12 ਜੀ.ਬੀ. ਤਕ ਰੈਮ ਅਤੇ 256 ਜੀ.ਬੀ. ਤਕ ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਵਿਚ ਮਾਈਕ੍ਰੋ ਐੱਸ.ਡੀ. ਕਾਰਡ ਦਾ ਸਲਾਟ ਨਹੀਂ ਦਿੱਤਾ ਗਿਆ। ਹੈਂਡਸੈੱਟ ਐਂਡਰਾਇਡ 12 ’ਤੇ ਬੇਸਡ  Realme UI 3.0 ’ਤੇ ਕੰਮ ਕਰਦਾ ਹੈ। ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ, ਜੋ 65W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 


author

Rakesh

Content Editor

Related News