ਜਲਦ ਬਾਜ਼ਾਰ ''ਚ ਐਂਟਰੀ ਕਰੇਗਾ ਰੀਅਲਮੀ ਦਾ ਫੋਲਡੇਬਲ ਫੋਨ, ਖ਼ੁਦ ਵਾਈਸ ਪ੍ਰੈਜ਼ੀਡੈਂ ਨੇ ਕੀਤਾ ਖੁਲਾਸਾ
Saturday, Mar 11, 2023 - 02:03 PM (IST)
ਗੈਜੇਟ ਡੈਸਕ- ਸੈਮਸੰਗ, ਮੋਟੋਰੋਲਾ ਅਤੇ ਵੀਵੋ ਤੋਂ ਬਾਅਦ ਹੁਣ ਸਮਾਰਟਫੋਨ ਬ੍ਰਾਂਡ ਰੀਅਲਮੀ ਵੀ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਾਧਵ ਸੇਠ ਨੇ ਖ਼ੁਦ ਕੰਪਨੀ ਦੇ ਨਵੇਂ ਫੋਲਡੇਬਲ ਸਮਾਰਟਫੋਨ ਦਾ ਖੁਲਾਸਾ ਕੀਤਾ ਹੈ। ਹਾਲਾਂਕਿ, ਅਜੇ ਤਕ ਇਹ ਖੁਲਾਸਾ ਨਹੀਂ ਹੋਇਆ ਕਿ ਇਹ ਫੋਨ ਰੀਅਲਮੀ ਫੋਲਡ ਹੋਣ ਵਾਲਾ ਹੈ ਕਿ ਰੀਅਲਮੀ ਫਲਿਪ।
ਟਵਿਟਰ 'ਤੇ ਹੋਇਆ ਅਪਕਮਿੰਗ ਫੋਲਡੇਬਲ ਫੋਨ ਦਾ ਖੁਲਾਸਾ
ਰੀਅਲਮੀ ਦੇ ਵਾਈਸ ਪ੍ਰੈਜ਼ੀਡੈਂਟ ਮਾਧਵ ਸੇਠ ਨੇ ਕੰਪਨੀ ਦੇ ਪਹਿਲੇ ਅਪਕਮਿੰਗ ਫੋਲਡੇਬਲ ਫੋਨ ਦਾ ਖੁਲਾਸਾ ਟਵਿਟਰ ਰਾਹੀਂ ਕੀਤਾ ਹੈ। ਮਾਧਵ ਸੇਠ ਨੇ ਟਵਿਟਰ ਪੋਸਟ 'ਚ ਯੂਜ਼ਰਜ਼ ਤੋਂ ਪੁੱਛਿਆ ਕਿ ਉਹ ਕਿਹੜਾ ਫੋਨ ਪਹਿਲਾਂ ਦੇਖਣਾ ਚਾਹੁੰਦੇ ਹਨ- ਰੀਅਲਮੀ ਫੋਲਡ ਜਾਂ ਰੀਅਲਮੀ ਫਲਿਪ। ਦੱਸ ਦੇਈਏ ਕਿ ਰੀਅਲਮੀ ਦੇ ਫੋਲਡੇਬਲ ਫੋਨ ਨੂੰ ਲੈ ਕੇ ਪਹਿਲਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੰਪਨੀ ਆਪਣੇ ਪਹਿਲੇ ਫੋਲਡੇਬਲ ਫੋਨ ਨੂੰ 2022 'ਚ ਲਾਂਚ ਕਰ ਸਕਦੀ ਹੈ ਪਰ ਅਜਿਹਾ ਕਦੇ ਨਹੀਂ ਹੋਇਆ।