Realme Dizo ਦੀਆਂ 2 ਸਮਾਰਟਵਾਚ ਭਾਰਤ ’ਚ ਲਾਂਚ, ਮਿਲੇਗਾ SpO2 ਸੈਂਸਰ ਦਾ ਸਪੋਰਟ
Wednesday, Sep 15, 2021 - 06:32 PM (IST)
ਗੈਜੇਟ ਡੈਸਕ– ਰੀਅਲਮੀ ਦੇ ਟੈੱਕਲਾਈਫ ਬ੍ਰਾਂਡ ਡੀਜ਼ੋ ਨੇ ਆਪਣੀਆਂ 2 ਸਮਾਰਟਵਾਚ ਰੀਅਲਮੀ ਡੀਜ਼ੋ ਵਾਚ 2 ਅਤੇ ਰੀਅਲਮੀ ਡੀਜ਼ੋ ਵਾਚ ਪ੍ਰੋ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦੋਵਾਂ ਸਮਾਰਟਵਾਚ ’ਚ SpO2 ਸੈਂਸਰ ਦਿੱਤਾ ਗਿਆ ਹੈ। ਯੂਜ਼ਰਸ ਇਸ ਰਾਹੀਂ ਬਲੱਡ ’ਚ ਆਕਸੀਜਨ ਲੈਵਲ ਨੂੰ ਮਾਨੀਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਦੋਵਾਂ ਵਾਂਚ ’ਚ ਟੱਚ-ਸਕਰੀਨ ਡਿਸਪਲੇਅ ਅਤੇ ਪਾਵਰਫੁਲ ਬੈਟਰੀ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਸਮਾਰਟਵਾਚ ਦੀ ਕੀਮਤ ਅਤੇ ਖੂਬੀਆਂ ਬਾਰੇ।
Dizo Watch 2 ਅਤੇ Dizo Watch Pro ਦੀ ਕੀਮਤ
ਰੀਅਲਮੀ ਡੀਜ਼ੋ ਵਾਚ 2 ਦੀ ਅਸਲ ਕੀਮਤ 2,999 ਰੁਪਏ ਹੈ ਪਰ ਇਸ ਨੂੰ ਸਪੈਸ਼ਲ ਲਾਂਚ ਆਫਰ ਤਹਿਤ ਸਿਰਫ 1,999 ਰੁਪਏ ਦੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਉਥੇ ਹੀ ਦੂਜੇ ਪਾਸੇ ਡੀਜ਼ੋ ਵਾਚ ਪ੍ਰੋ ਸਮਾਰਟਵਾਚ 4,999 ਰੁਪਏ ਦੀ ਬਜਾਏ 4,499 ਰੁਪਏ ਦੇ ਪ੍ਰਾਈਜ਼ ਟੈਗ ਨਾਲ ਉਪਲੱਬਧ ਹੈ। ਉਥੇ ਹੀ ਦੋਵਾਂ ਸਮਾਰਟਵਾਚ ਦੀ ਵਿਕਰੀ 22 ਸਤੰਬਰ ਤੋਂ ਫਲਿਪਕਾਰਟ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੁਰੂ ਹੋਵੇਗੀ।
Realme Dizo Watch 2 ਦੇ ਫੀਚਰਜ਼
ਰੀਅਲਮੀ ਡੀਜ਼ੋ ਵਾਚ 2 ’ਚ 1.69 ਇੰਚ ਦੀ ਟੱਚ ਸਕਰੀਨ ਹੈ। ਇਸ ਦੀ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਇਸ ਦੀ ਸੁਰੱਖਿਆ ਲਈ 2.5ਡੀ ਗਲਾਸ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਾਚ ’ਚ 100 ਡਾਇਨਾਮਿਕ ਵਾਚ ਫੇਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਯੂਜ਼ਰ ਆਪਣੀ ਤਸਵੀਰ ਨੂੰ ਵਾਚ ਫੇਸ ਦੇ ਤੌਰ ’ਤੇ ਇਸਤੇਮਾਲ ਕਰ ਸਕੇਦ ਹਨ। ਇਸ ਵਿਚ 15 ਸਪੋਰਟਸ ਮੋਡ ਮਿਲਣਗੇ, ਜਿਨ੍ਹਾਂ ’ਚ ਸਾਈਕਲਿੰਗ, ਵਾਕਿੰਗ ਅਤੇ ਰਨਿੰਗ ਵਰਗੀ ਐਕਟੀਵਿਟੀ ਸ਼ਾਮਲ ਹੈ।
ਰੀਅਲਮੀ ਡੀਜ਼ੋ ਵਾਚ 2 ’ਚ 260mAh ਦੀ ਬੈਟਰੀ ਦਿੱਤੀ ਗਈ ਹੈ ਜੋ ਸਿੰਗਲ ਚਾਰਜ ’ਚ 10 ਦਿਨਾਂ ਦਾ ਬੈਕਅਪ ਦਿੰਦੀ ਹੈ। ਇਸ ਸਮਾਰਟਵਾਚ ਨੂੰ 5ATM ਦੀ ਰੇਟਿੰਗ ਮਿਲੀ ਹੈ।
Realme Dizo Watch Pro ਦੇ ਫੀਚਰਜ਼
ਰੀਅਲਮੀ ਡੀਜ਼ੋ ਵਾਚ ਪ੍ਰੋ ’ਚ 1.75 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇ ਦੀ ਪੀਕ ਬ੍ਰਾਈਟਨੈੱਸ 600 ਨਿਟਸ ਹੈ। ਇਸ ਵਿਚ ਜੀ.ਪੀ.ਐੱਸ. ਅਤੇ ਗਲੋਨਾਸ ਦਿੱਤਾ ਗਿਆ ਹੈ। ਇਸ ਵਿਚ 100 ਵਾਚ ਫੇਸ ਮਿਲਣਗੇ। ਇਸ ਤੋਂ ਇਲਾਵਾ ਰੀਅਲਮੀ ਡੀਜ਼ੋ ਵਾਚ ਪ੍ਰੋ ’ਚ 90 ਸਪੋਰਟਸ ਮੋਡ ਦਿੱਤੇ ਗਏ ਹਨ। ਉਥੇ ਹੀ ਵਾਚ ਹਾਰਟ ਰੇਟ ਅਤੇ SpO2 ਵਰਗੇ ਸੈਂਸਰ ਨਾਲ ਲੈਸ ਹੈ। ਇਸ ਸਮਾਰਟਵਾਚ ’ਚ 390mAh ਦੀ ਬੈਟਰੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ ਸਿੰਗਲ ਚਾਰਜ ’ਚ 14 ਦਿਨਾਂ ਦਾ ਬੈਕਅਪ ਦਿੰਦੀ ਹੈ।