ਭਾਰਤ ’ਚ ਇਸ ਦਿਨ ਲਾਂਚ ਹੋਵੇਗਾ Realme C31, ਲੀਕ ਹੋਈ ਕੀਮਤ

03/26/2022 2:42:07 PM

ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ Realme C31 ਨੂੰ ਇੰਡੋਨੇਸ਼ੀਆ ’ਚ ਲਾਂਚ ਕੀਤਾ ਹੈ। Realme C31 ਦੀ ਭਾਰਤ ’ਚ ਵੀ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। ਕੰਪਨੀ ਨੇ ਟਵੀਟ ਕਰਕੇ ਕਿਹਾ ਹੈ ਕਿ Realme C31 ਦੀ ਲਾਂਚਿੰਗ 31 ਮਾਰਚ ਨੂੰ ਭਾਰਤ ’ਚ ਹੋਵੇਗੀ। ਰੀਅਲਮੀ ਨੇ ਦਾਅਵਾ ਕੀਤਾ ਹੈ ਕਿ Realme C31 ਆਪਣੇ ਸੈਗਮੈਂਟ ’ਚ ਭਾਰਤ ’ਚ ਸਭ ਤੋਂ ਸਟਾਈਲਿਸ਼ ਸਮਾਰਟਫੋਨ ਹੋਵੇਗਾ। Realme C31 ਨੂੰ Unisoc T612 ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਫੋਨ ’ਚ 5000mAh ਦੀ ਬੈਟਰੀ ਮਿਲੇਗੀ।

Realme C31 ਦੀ ਇੰਡੋਨੇਸ਼ੀਆ ’ਚ ਸ਼ੁਰੂਆਤੀ ਕੀਮਤ 1,599,000 ਇੰਡੋਨਸ਼ੀਅਨ ਰੁਪਿਆ (ਕਰੀਬ 8,500 ਰੁਪਏ) ਹੈ। ਇਹ ਕੀਮਤ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਹੈ। ਫੋਨ ਨੂੰ ਇੰਡੋਨੇਸ਼ੀਆ ’ਚ ਡਾਰਕ ਗਰੀਨ ਅਤੇ ਲਾਈਟ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ।

PunjabKesari

Realme C31 ਦੇ ਫੀਚਰਜ਼
Realme C31 ’ਚ ਐਂਡਰਾਇਡ 11 ਆਧਾਰਿਤ Realme UI R ਐਡੀਸ਼ਨ ਹੈ। ਇਸ ਵਿਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 900X1600 ਪਿਕਸਲ  ਹੈ। ਫੋਨ ’ਚ 12nm ਦਾ Unisoc T612 ਪ੍ਰੋਸੈਸਰ ਅਤੇ 4 ਜੀ.ਬੀ. ਤਕ ਰੈਮ ਦੇ ਨਾਲ 128 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਗਈ ਹੈ। 

ਕੈਮਰੇ ਦੀ ਗੱਲ ਕਰੀਏ ਤਾਂ Realme C31 ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ ਮੈਕ੍ਰੋ ਅਤੇ ਤੀਜਾ ਲੈੱਨਜ਼ ਪੋਟਰੇਟ ਹੈ। ਫੋਨ ’ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ  ਗਿਆ ਹੈ। Realme C31 ’ਚ ਕੁਨੈਕਟੀਵਿਟੀ ਲਈ 4G LTE, Wi-Fi, ਬਲੂਟੁੱਥ v5, 3.5mm ਹੈੱਡਫੋਨ ਜੈੱਕ ਅਤੇ USB ਟਾਈਪ-ਸੀ ਪੋਰਟ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਅਤੇ 5000mAh ਦੀ ਬੈਟਰੀ ਹੈ। 


Rakesh

Content Editor

Related News