ਪਹਿਲੀ ਵਾਰ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਇਆ Realme C25Y

09/27/2021 1:33:59 PM

ਗੈਜੇਟ ਡੈਸਕ– ਰੀਅਲਮੀ ਨੇ ਹਾਲ ਹੀ ’ਚ ਆਪਣੇ ਨਵੇਂ ਬਜਟ ਸਮਾਰਟਫੋਨ Realme C25Y ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ 50 ਮੈਗਾਪਿਕਸਲ ਦੇ ਮੇਨ ਰੀਅਰ ਕੈਮਰੇ ਨਾਲ ਲਿਆਇਆ ਗਿਆ ਹੈ ਅਤੇ ਇਸ ਵਿਚ 5000mAh ਦੀ ਬੈਟਰੀ ਮਿਲਦੀ ਹੈ। ਅੱਜ ਕੰਪਨੀ ਨੇ ਇਸ ਨੂੰ ਪਹਿਲੀ ਵਾਰ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਦੀ ਪ੍ਰੀ-ਬੁਕਿੰਗ 20 ਸਤੰਬਰ ਤੋਂ ਚੱਲ ਰਹੀ ਸੀ ਅਤੇ ਇਸ ਦੀ ਵਿਕਰੀ ਅੱਜ ਯਾਨੀ 27 ਸਤੰਬਰ ਨੂੰ ਫਲਿਪਕਾਰਟ, ਰਿਟੇਲ ਸਟੋਰਾਂ ਅਤੇ ਰੀਅਲਮੀ ਦੀ ਸਾਈਟ ’ਤੇ ਸ਼ੁਰੂ ਹੋ ਗਈ ਹੈ। 

Realme C25Y ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ Realme C25Y ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਰੱਖੀ ਗਈ ਹੈ,  ਉਥੇ ਹੀ ਇਸ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 11,999 ਰੁਪਏ ਹੈ। 

Realme C25Y ਦੇ ਫੀਚਰਜ਼
ਡਿਸਪਲੇਅ        - 6.5 ਇੰਚ ਦੀ ਮਿੰਨੀ ਡ੍ਰੋਨ ਫੁਲ ਸਕਰੀਨ, ਐੱਚ.ਡੀ. ਪਲੱਸ
ਪ੍ਰੋਸੈਸਰ             - Unisoc T610 (ਕਲਾਕ ਸਪੀਡ 1.8GHz)
ਰੀਅਰ ਕੈਮਰਾ    - 50MP (ਪ੍ਰਾਈਮਰੀ ਸੈਂਸਰ) + 2MP (ਮੈਕ੍ਰੋ ਲੈੱਨਜ਼) + 2 MP (ਬਲੈਕ ਐਂਡ ਵਾਈਟ)
ਫਰੰਟ ਕੈਮਰਾ     - 8MP
ਬੈਟਰੀ              - 5,000mAh
ਖਾਸ ਫੀਚਰ      - 18 ਵਾਟ ਫਾਸਟ ਚਾਰਜਿੰਗ ਦੀ ਸੁਵਿਧਾ
ਕੁਨੈਕਟੀਵਿਟੀ   - 4G VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News