ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ 6000mAh ਬੈਟਰੀ ਵਾਲਾ Realme C15

Thursday, Aug 27, 2020 - 10:50 AM (IST)

ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ 6000mAh ਬੈਟਰੀ ਵਾਲਾ Realme C15

ਗੈਜੇਟ ਡੈਸਕ– ਰੀਅਲਮੀ ਦੇ ਨਵੇਂ ਸਮਾਰਟਫੋਨ Realme C15 ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਹੈ ਜੋ ਅੱਜ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਸ਼ਾਨਦਾਰ ਬਜਟ ਫ੍ਰੈਂਡਲੀ ਫੋਨ ਨੂੰ 27 ਅਗਸਤ ਨੂੰ ਦੁਪਹਿਰ 12 ਵਜੇ ਸ਼ਾਪਿੰਗ ਸਾਈਟ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ ਤੋਂ ਖ਼ਰੀਦਿਆ ਜਾ ਸਕੇਗਾ। 

ਕੰਪਨੀ ਨੇ ਇਸ ਦੇ 3 ਜੀ.ਬੀ. ਰੈਮ+64 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਹੈ। ਉਥੇ ਹੀ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। Realme C15 ਸਮਾਰਟਫੋਨ ਦੀ ਫਲਿਪਕਾਰਟ ਤੋਂ ਖ਼ਰੀਦਾਰੀ ਕਰਨ ’ਤੇ 2,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਫਲਿਪਕਾਰਟ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਤੋਂ ਫੋਨ ਖ਼ਰੀਦਣ ’ਤੇ 5 ਫੀਸਦੀ ਦਾ ਅਨਲਿਮਟਿਡ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫੋਨ ਨੂੰ 1,233 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਵੀ ਖ਼ਰੀਦਿਆ ਜਾ ਸਕੇਗਾ। 

Realme C15 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਮਿਨੀ ਡ੍ਰੋਪ (720x1,600 ਪਿਕਸਲ) LCD
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G35
ਰੈਮ    - 3GB/4GB
ਸਟੋਰੇਜ    - 32GB/64GB
ਓ.ਐੱਸ.    - ਐਂਡਰਾਇਡ 10 ਅਧਾਰਿਤ Realme UI
ਰੀਅਰ ਕੈਮਰਾ    - 13MP ਪ੍ਰਾਈਮਰੀ+ 8MP ਮੋਨੋਕ੍ਰੋਮ ਸੈਂਸਰ+ 2MP ਮੈਕ੍ਰੋ ਸੈਂਸਰ
ਫਰੰਟ ਕੈਮਰਾ    - 8MP
ਬੈਟਰੀ    - 6,000mAh 18 ਵਾਟ ਫਾਸਟ ਚਾਰਜਿੰਗ
ਕੁਨੈਕਟੀਵਿਟੀ    - 4ਜੀ, ਵਾਈ-ਫਾਈ 802.11 b/g/n, ਬਲੂਟੂਥ 5.0, 4G, GPS, ਗਲੋਨਾਸ, 3.5mm ਹੈੱਡਫੋਨ ਜੈੱਕ 


author

Rakesh

Content Editor

Related News