Realme C12 ਦੀ ਸੇਲ ਅੱਜ, ਕੀਮਤ 8,999 ਰੁਪਏ ਤੋਂ ਸ਼ੁਰੂ
Monday, Sep 21, 2020 - 11:54 AM (IST)

ਗੈਜੇਟ ਡੈਸਕ- ਰੀਅਲਮੀ ਦੇ ਨਵੇਂ ਸਮਾਰਟਫੋਨ Realme C12 ਨੂੰ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ, ਜਿਸ ਦੀ ਫਲੈਸ਼ ਸੇਲ ਸੋਮਵਾਰ ਨੂੰ ਯਾਨੀ ਅੱਜ ਆਯੋਜਿਤ ਹੋਵੇਗੀ। ਇਸ ਸ਼ਾਨਦਾਰ ਬਜਟ ਫ੍ਰੈਂਡਲੀ ਫੋਨ ਨੂੰ 21 ਸਤੰਬਰ ਨੂੰ ਦੁਪਹਿਰ ਦੇ 2 ਵਜੇ ਸ਼ਾਪਿੰਗ ਸਾਈਟ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ ਰਾਹੀਂ ਖ਼ਰੀਦਿਆ ਜਾ ਸਕੇਗਾ। ਕੰਪਨੀ ਨੇ ਇਸ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਹੈ। ਇਸ ਨੂੰ ਬਲਿਊ ਅਤੇ ਪਾਵਰ ਸਿਲਵਰ ਰੰਗ 'ਚ ਆਨਲਾਈਨ ਉਪਲੱਬਧ ਕੀਤਾ ਜਾਵੇਗਾ।
Realme C12 ਦੇ ਫੀਚਰਜ਼
ਡਿਸਪਲੇ - 6.5 ਇੰਚ ਦੀ HD+ (720x1,600 ਪਿਕਸਲ) LCD
ਪ੍ਰੋਸੈਸਰ - ਮੀਡੀਆਟੈੱਕ ਹੀਲੀਓ G35
ਰੈਮ - 3 ਜੀ.ਬੀ.
ਸਟੋਰੇਜ - 32 ਜੀ.ਬੀ.
ਓ.ਐੱਸ. - ਐਂਡਰਾਇਡ 10 ਅਧਾਰਿਤ Realme UI
ਰੀਅਰ ਕੈਮਰਾ - 13MP (ਪ੍ਰਾਈਮਰੀ) + 8MP (ਮੋਨੋਕ੍ਰੋਮ ਸੈਂਸਰ) + 2MP (ਮੈਕ੍ਰੋ ਸੈਂਸਰ) + 2MP
ਫਰੰਟ ਕੈਮਰਾ - 8MP
ਬੈਟਰੀ - 6,000ਐੱਮ.ਏ.ਐੱਚ. (18 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ - 4ਜੀ, ਵਾਈ-ਫਾਈ 802.11 ਬੀ/ਜੀ/ਐੱਨ., ਬਲੂਟੂਥ 5.0, 4ਜੀ, ਜੀ.ਪੀ.ਐੱਸ., ਗਲੋਨਾਸ, 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ