6,000mAh ਬੈਟਰੀ ਵਾਲੇ 2 ਸਸਤੇ ਫੋਨ ਲਿਆ ਰਹੀ Realme, 18 ਅਗਸਤ ਨੂੰ ਹੋਣਗੇ ਲਾਂਚ
Wednesday, Aug 12, 2020 - 11:58 AM (IST)

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਰੀਅਲਮੀ ਇਸ ਮਹੀਨੇ 2 ਨਵੇਂ ਸਸਤੇ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਇਹ ਦੋਵੇਂ ਕੰਪਨੀ ਦੀ C-ਸੀਰੀਜ਼ ਦੇ ਨਵੇਂ ਫੋਨ Realme C12 ਅਤੇ Realme C15 ਹੋਣਗੇ। ਖ਼ਾਸ ਗੱਲ ਹੈ ਕਿ ਦੋਵੇਂ ਸਮਾਰਟਫੋਨ 6,000mAh ਦੀ ਦਮਦਾਰ ਬੈਟਰੀ ਨਾਲ ਆਉਣਗੇ। ਕੰਪਨੀ ਇਨ੍ਹਾਂ ਦੀ ਲਾਂਚਿੰਗ 18 ਅਗਸਤ ਨੂੰ ਕਰਨ ਜਾ ਰਹੀ ਹੈ। ਇਹ ਇਕ ਡਿਜੀਟਲ ਈਵੈਂਟ ਹੋਵੇਗਾ, ਜਿਸ ਨਾਲ ਜੁੜੇ ਮੀਡੀਆ ਇਨਵਾਈਟਸ ਕੰਪਨੀ ਨੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਲਾਂਚਿੰਗ ਦੁਪਹਿਲ ਨੂੰ 12:30 ਵਜੇ ਕੀਤੀ ਜਾਵੇਗੀ, ਜਿਸ ਨੂੰ ਯੂਜ਼ਰਸ ਕੰਪਨੀ ਦੇ ਟਵਿਟਰ, ਫੇਸਬੁੱਕ ਅਤੇ ਯੂਟਿਊਬ ਪੇਜ ’ਤੇ ਵੇਖ ਸਕਦੇ ਹਨ।
Realme C15 ਦੇ ਸੰਭਾਵਿਤ ਫੀਚਰਜ਼
ਰੀਅਲਮੀ ਸੀ-15 ਸਮਾਰਟਫੋਨ ’ਚ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ 6.5 ਇੰਚ ਦੀ IPS LCD ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਹ ਡਿਸਪਲੇਅ ਵਾਟਰਡ੍ਰੋਪ ਨੌਚ ਨਾਲ ਆਏਗੀ। ਫੋਨ ’ਚ 3 ਜੀ.ਬੀ. ਰੈਮ ਅਤੇ 4 ਜੀ.ਬੀ. ਰੈਮ ਆਪਸ਼ਨ ਨਾਲ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਮਿਲ ਸਕਦਾ ਹੈ। ਇਹੀ ਪ੍ਰੋਸੈਸਰ ਕੰਪਨੀ ਦੇ ਰੀਅਲਮੀ ਸੀ11 ਫੋਨ ’ਚ ਦਿੱਤਾ ਗਿਆ ਹੈ। ਫੋਨ ’ਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਮਿਲ ਸਕਦੀ ਹੈ।
ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ+ 8 ਮੈਗਾਪਿਕਸਲ+ 2 ਮੈਗਾਪਿਕਸਲ+ 2 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ’ਚ 6,000mAh ਦੀ ਬੈਟਰੀ ਮਿਲੇਗੀ ਜੋ 18 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗੀ।
Realme C12 ਦੇ ਸੰਭਾਵਿਤ ਫੀਚਰਜ਼
ਸੀ-15 ਦੀ ਤਰ੍ਹਆੰ ਇ ਸਮਾਰਟਫੋਨ ’ਚ ਵੀ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਵਾਲੀ 6.5 ਇੰਚ ਦੀ IPS LCD ਡਿਸਪਲੇਅ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਹ ਫੋਨ 3 ਜੀ.ਬੀ. ਰੈਮ ਅਤੇ ਮੀਡੀਆਟੈੱਕ ਹੇਲੀਓ ਪੀ35 ਪ੍ਰੋਸੈਸਰ ਨਾਲ ਆਏਗਾ। ਇਸ ਵਿਚ ਵੀ 6,000mAh ਦੀ ਬੈਟਰੀ ਮਿਲੇਗੀ ਜੋ 10 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗੀ। ਦੱਸ ਦੇਈਏ ਕਿ ਪਿਛਲੇ ਮਹੀਨੇ ਕੰਪਨੀ ਨੇ ਰੀਅਲਮੀ ਸੀ11 ਫੋਨ ਲਾਂਚ ਕੀਤਾ ਸੀ ਜਿਸ ਦੀ ਕੀਮਤ 7,499 ਰੁਪਏ ਰੱਖੀ ਗਈ ਸੀ। ਰੀਅਲਮੀ ਸੀ11 ’ਚ ਡਿਊਲ ਰੀਅਰ ਕੈਮਰਾ ਅਤੇ 5,000mAh ਦੀ ਬੈਟਰੀ ਦਿੱਤੀ ਗਈ ਸੀ।