ਲਾਂਚ ਤੋਂ ਪਹਿਲਾਂ ਲੀਕ ਹੋਈ Realme 9 Pro ਸਮਾਰਟਫੋਨ ਦੀ ਕੀਮਤ

Wednesday, Feb 16, 2022 - 12:32 PM (IST)

ਲਾਂਚ ਤੋਂ ਪਹਿਲਾਂ ਲੀਕ ਹੋਈ Realme 9 Pro ਸਮਾਰਟਫੋਨ ਦੀ ਕੀਮਤ

ਗੈਜੇਟ ਡੈਸਕ– ਰੀਅਲਮੀ 9 ਸੀਰੀਜ਼ ਦੇ ਸਮਾਰਟਫੋਨ ਅੱਜ ਭਾਰਤ ਅਤੇ ਯੂਰਪ ’ਚ ਲਾਂਚ ਹੋਣਗੇ। ਇਸ ਸੀਰੀਜ਼ ਤਹਿਤ Realme 9 Pro ਅਤੇ Realme 9 Pro Plus ਸਮਾਰਟਫੋਨਜ਼ ਲਾਂਚ ਕੀਤੇ ਜਾਣਗੇ। ਲਾਂਚਿੰਗ ਤੋਂ ਪਹਿਲਾਂ Realme 9 Pro ਫੋਨ ਦੀ ਕੀਮਤ ਅਤੇ ਫੀਚਰਜ਼ ਲੀਕ ਹੋ ਗਏ ਹਨ। Realme 9 Pro ਫੋਨ ਦਾ 6 ਜੀ.ਬੀ. ਰੈਮ ਵੇਰੀਐਂਟ 20,999 ਰੁਪਏ ’ਚ ਆ ਸਕਦਾ ਹੈ। ਇਸ ਫੋਨ ਨੂੰ ਦੋ ਵੇਰੀਐਂਟ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਦੇ ਨਾਲ ਲਿਆਇਆ ਜਾਵੇਗਾ।

Realme 9 Pro ਸਮਾਰਟਫੋਨਾਂ ’ਚ 6.59 ਇੰਚ ਦੀ IPS LCD ਡਿਸਪਲੇਅ ਦਿੱਤੀ ਜਾਵੇਗੀ ਜੋ ਕਿ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਸ ਫੋਨ ’ਚ ਇਕ 5000mAh ਦੀ ਬੈਟਰੀ ਦਿੱਤੀ ਗਈ ਹੋਵੇਗੀ ਜੋ ਕਿ 33W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਹ ਫੋਨ 64MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਜਾਵੇਗਾ ਅਤੇ ਇਹ ਫੋਨ ਐਂਡਰਾਇਡ 12 ’ਤੇ ਆਧਾਰਿਤ Realme UI 3.0 ਦੇ ਨਾਲ ਲਾਂਚ ਹੋਵੇਗਾ।


author

Rakesh

Content Editor

Related News