ਲੈਦਰ ਪੈਨਲ ਨਾਲ ਲਾਂਚ ਹੋਇਆ ਨਵਾਂ Realme 7 Pro, ਜਾਣੋ ਕੀਮਤ

10/08/2020 2:10:10 PM

ਗੈਜੇਟ ਡੈਸਕ– ਰੀਅਲਮੀ ਨੇ Realme 7 Pro ਦਾ ਨਵਾਂ ਮਾਡਲ ਸਨ ਕਿਸਡ ਲੈਦਰ ਐਡੀਸ਼ਨ ਲਾਂਚ ਕੀਤਾ ਹੈ। Realme 7 Pro ਨੂੰ ਕੰਪਨੀ ਨੇ ਆਪਣੇ ਨਵੇਂ ਸਮਾਰਟਫੋਨ Realme 7i ਨਾਲ ਲਾਂਚ ਕੀਤਾ ਹੈ। ਰੀਅਲਮੀ 7 ਪ੍ਰੋ ਦੇ ਨਵੇਂ ਮਾਡਲ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਪਿਛਲੇ ਪਾਸੇ ਨਾਰੰਗੀ ਅਤੇ ਚਿੱਟੇ ਰੰਗ ਨਾਲ ਸ਼ਾਨਦਾਰ ਵੀਗਨ ਮਾਈਕ੍ਰੋਗ੍ਰੇਨ ਲੈਦਰ ਫਿਨਿਸ਼ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਕ ਪੈਨਲ ’ਤੇ ਇਸਤੇਮਾਲ ਕੀਤਾ ਗਿਆ ਮਟੀਰੀਅਲ ਈਕੋ-ਫ੍ਰੈਂਡਲੀ ਅਤੇ ਟਿਕਾਊ ਹੈ। 

ਨਵੇਂ Realme 7 Pro ਦੀ ਕੀਮਤ
Realme 7 Pro ਸਨ ਕਿਸਡ ਲੈਦਰ ਐਡੀਸ਼ਨ ਦੀ ਕੀਮਤ 19,999 ਰੁਪਏ ਹੈ। ਇਸ ਕੀਮਤ ’ਚ 6 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ। ਉਥੇ ਹੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 21,999 ਰੁਪਏ ਹੈ। ਨਵੇਂ ਮਾਡਲ ਦੀ ਵਿਕਰੀ 16 ਅਕਤੂਬਰ ਤੋਂ ਫਲਿਪਕਾਰਟ, ਰਿਟੇਲ ਸਟੋਰਾਂ ਅਤੇ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ ’ਤੇ ਹੋਵੇਗੀ। 

PunjabKesari

ਫੀਚਰਜ਼
ਬੈਕ ਪੈਨਲ ’ਤੇ ਲੈਦਰ ਤੋਂ ਇਲਾਵਾ ਫੀਚਰਜ਼ ਨੂੰ ਲੈ ਕੇ ਕੋਈ ਬਦਲਾਅ ਨਹੀਂ ਕੀਤਾ ਗਿਆ। ਫੋਨ ’ਚ 6.4 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ, ਕੁਆਲਕਾਮ ਦਾ ਸਨੈਪਡ੍ਰੈਗਨ 720G ਪ੍ਰੋਸੈਸਰ, 6 ਜੀ.ਬੀ./8 ਜੀ.ਬੀ. ਦੀ ਰੈਮ, 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ ਐਂਡਰਾਇਡ 10 ਅਧਾਰਿਤ Realme UI ਨੂੰ ਸੁਪੋਰਟ ਕਰਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 64MP (ਸੋਨੀ IMX682 ਸੈਂਸਰ) ਦਾ ਮੇਨ ਕੈਮਰਾ + 8MP (ਅਲਟਰਾ-ਵਾਈਡ) + 2MP (ਮੋਨੋਕ੍ਰੋਮ ਲੈੱਨਜ਼) + 2MP (ਮੈਕ੍ਰੋ ਲੈੱਨਜ਼) ਮਿਲਦਾ ਹੈ। ਇਸ ਤੋਂ ਇਲਾਵਾ ਫਰੰਟ ਕੈਮਰਾ 32MP ਦਾ ਹੈ।
ਕੁਨੈਕਟੀਵਿਟੀ  ਲਈ ਫੋਨ ’ਚ 4G VoLTE, ਵਾਈ-ਫਾਈ, ਬਲੂਟੂਥ v5.0, ਜੀ.ਪੀ.ਐੱਸ./ਏ-ਜੀ.ਪੀ.ਐੱਸ./ਨਾਵਿਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 4,500mAh (65 ਵਾਟ ਫਾਸਟ ਚਾਰਜਿੰਗ) ਦੀ ਹੈ।


Rakesh

Content Editor

Related News