Realme 6 Pro ਲਈ ਆਈ ਨਵੀਂ ਅਪਡੇਟ, ਫੋਨ ਹੋਵੇਗਾ ਹੋਰ ਵੀ ਸਮਾਰਟ
Monday, Nov 16, 2020 - 11:04 AM (IST)
ਗੈਜੇਟ ਡੈਸਕ– Realme 6 Pro ਲਈ ਇਸ ਮਹੀਨੇ ਓਵਰ-ਦਿ-ਏਅਰ (OTA) ਅਪਡੇਟ ਰੋਲਆਊਟ ਕੀਤੀ ਗਈ ਹੈ। ਇਸ ਅਪਡੇਟ ਰਾਹੀਂ ਕਈ ਨਵੇਂ ਫੀਚਰਜ਼ ਇਸ ਫੋਨ ’ਚ ਜੁੜਨਗੇ। ਨਵੇਂ ਫੀਚਰਜ਼ ਤੋਂ ਇਲਾਵਾ ਇਸ ਅਪਡੇਟ ’ਚ ਅਕਤੂਬਰ ਦਾ ਸਕਿਓਰਿਟੀ ਪੈਟ ਵੀ ਰੋਲਆਊਟ ਕੀਤਾ ਗਿਆ ਹੈ।
ਜੁੜਨਗੇ ਇਹ ਨਵੇਂ ਫੀਚਰਜ਼
ਇਸ ਅਪਡੇਟ ਤੋਂ ਬਾਅਦ Realme 6 Pro ਯੂਜ਼ਰਸ ਨੂੰ ਸੁਪਰ ਪਾਵਰ ਸੇਵਿੰਗ ਮੋਡ, ਮਲਟੀ ਯੂਜ਼ਰ ਫੀਚਰ ਅਤੇ ‘ਫਰਾਮ ਸਨਸੈੱਟ ਟੂ ਸਨਰਾਈਜ਼’ ਫੀਚਰ ਵੀ ਮਿਲੇਗਾ। ਇਹ ਫੀਚਰ ਯੂਜ਼ਰ ਦੇ ਆਈ ਕੰਫਰਟ ਲਈ ਇਸਤੇਮਾਲ ਕੀਤਾ ਜਾਂਦਾ ਹੈ। ਸ਼ੁਰੂਆਤੀ ਦੌਰ ’ਚ ਇਹ ਅਪਡੇਟ ਸਿਰਫ ਸੀਮਿਤ ਯੂਜ਼ਰਸ ਤਕ ਪਹੁੰਚੇਗਾ।
ਜ਼ਬਰਦਸਤ ਫੀਚਰਜ਼ ਨਾਲ ਲੈਸ ਹੈ ਫੋਨ
ਰੀਅਲਮੀ ਦੇ ਇਸ ਸਮਾਰਟਫੋਨ ’ਚ 6.6 ਇੰਚ ਦੀ ਡਿਊਲ ਪੰਚ-ਹੋਲ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਸਕਰੀਨ ਟੂ ਬਾਡੀ ਰੇਸ਼ੀਓ 90.6 ਫੀਸਦੀ ਹੈ। ਫੋਨ ’ਚ ਡਿਊਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਫਰੰਟ ’ਚ 16 ਮੈਗਾਗਿਪਕਸਲ ਦਾ ਪ੍ਰਾਈਮਰੀ ਕੈਮਰਾ ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। Realme 6 Pro ਲਾਈਟਨਿੰਗ ਬਲਿਊ, ਲਾਈਟਨਿੰਗ ਓਰੇਂਜ ਰੰਗ ’ਚ ਆਉਂਦਾ ਹੈ। ਫੋਨ ’ਚ 90Hz ਅਲਟਰਾ ਸਮੂਦ ਡਿਸਪਲੇਅ ਦਿੱਤੀ ਗਈਹੈ। ਫੋਨ ਕਾਰਨਿੰਗ ਗੋਰਿਲਾ ਗਲਾਸ 5 ਨਾਲ ਪ੍ਰੋਟੈਕਟਿਡ ਹੈ।
ਫੋਨ ’ਚ ਅਪਗ੍ਰੇਡਿਡ Nightscape 3.0 ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 720ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਪ੍ਰੋਸੈਸਰ ਦੇ ਨਾਲ ਆਉਣ ਵਾਲਾ ਇਹ ਦੁਨੀਆ ਦਾ ਪਹਿਲਾ ਸਮਾਰਟਫੋਨ ਹੈ। ਰੀਅਲਮੀ 6 ਪ੍ਰੋ ’ਚ ਸੁਪਰ ਲਾਈਨਰ ਸਪੀਕਰ ਦਿੱਤੇ ਗਏ ਹਨ।