25MP ਸੈਲਫੀ ਕੈਮਰੇ ਨਾਲ ਲਾਂਚ ਹੋਇਆ Realme 3 Pro, ਜਾਣੋ ਕੀਮਤ

04/22/2019 3:45:46 PM

ਗੈਜੇਟ ਡੈਸਕ– ਰੀਅਲਮੀ ਨੇ ਸੋਮਵਾਰ ਨੂੰ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਮਿਡਰੇਂਜ ਸਮਾਰਟਫੋਨ Realme 3 Pro ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਦਿੱਲੀ ਯੂਨੀਵਰਸਿਟੀ ਕੈਂਪਸ ਦੇ ਸਟੇਡੀਅਮ ’ਚ ਇਸ ਈਵੈਂਟ ਦਾ ਆਯੋਜਨ ਕੀਤਾ ਸੀ, ਜਿਥੇ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ Realme 3 Pro ਨੂੰ 13,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ ਅਤੇ ਇਹ ਸਮਾਰਟਫੋਨ 29 ਅਪ੍ਰੈਲ ਤੋਂ ਵਿਕਰੀ ਲਈ ਆਏਗਾ। 

ਕੀਮਤ
ਕੰਪਨੀ ਨੇ Realme 3 Pro ਨੂੰ 13,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਇਸ ਦਾ ਸੈਕਿੰਡ ਵੇਰੀਐਂਟ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਦੇ ਨਾਲ ਆਉਂਦਾ ਹੈ, ਜਿਸ ਦੀ ਕੀਮਤ 16,999 ਰੁਪਏ ਹੈ। 29 ਅਪ੍ਰੈਲ ਨੂੰ ਫਲਿਪਕਾਰਟ ਅਤੇ ਰੀਅਲਮੀ ਆਨਲਾਈਨ ਸਟੋਰ ’ਤੇ ਪਹਿਲੀ ਵਾਰ ਵਿਕਰੀ ਲਈ ਆਏਗਾ। ਜਿਓ ਯੂਜ਼ਰਜ਼ ਨੂੰ 5300 ਰੁਪਏ ਦਾ ਫਾਇਦਾ ਹੋਵੇਗਾ। 

ਫੀਚਰਜ਼ 
ਫੋਨ ’ਚ 6.3-inch IPS LCD 2.5D curved ਡਿਸਪਲੇਅ ਹੈ ਜਿਸ ਵਿਚ FHD+ (2,340 x 1,080 pixels) ਰੈਜ਼ੋਲਿਊਸ਼ਨ ਹੈ। ਇਸ ਫੋਨ ’ਚ 2.2GHz ਅਕੇ ਐਡਰੀਨੋ 616 ਜੀ.ਪੀ.ਯੂ. ਹੈ। ਮੈਮਰੀ ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ’ਚ ਡਿਊਲ ਕੈਮਰਾ ਸੈੱਟਅਪ ਹੈ। ਇਸ ਵਿਚ ਪਹਿਲਾ ਸੈਂਸਰ 16 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੈ। ਫੋਨ ’ਚ f/2.0 ਅਪਰਚਰ ਦੇ ਨਾਲ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। 

ਕਨੈਕਟੀਵਿਟੀ ਲਈ ਫੋਨ ’ਚ VoLTE 4G-capable dual nano-SIM slot, Bluetooth v5.0, Wi-Fi, GPS, 3.5mm audio socket ਅਤੇ micro-USB port ਦਾ ਆਪਸ਼ਨ ਹੈ। ਸਮਾਰਟਫੋਨ ColorOS 6.0 ’ਤੇ ਆਪਰੇਟ ਹੁੰਦਾ ਹੈ ਜੋ ਐਂਡਰਾਇਡ 9 ਪਾਈ ’ਤੇ ਬੇਸਡ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਦੇ ਨਾਲ 4,025mAh ਦੀ ਬੈਟਰੀ ਹੈ। 


Related News