ਸਸਤਾ ਹੋਇਆ Realme 2 Pro ਸਮਾਰਟਫੋਨ, ਜਾਣੋ ਨਵੀਂ ਕੀਮਤ

02/16/2019 11:52:43 AM

ਗੈਜੇਟ ਡੈਸਕ– ਓਪੋ ਦੇ ਸਬ-ਬ੍ਰਾਂਡ ਦੇ ਤੌਰ ’ਤੇ ਕੰਮ ਸ਼ੁਰੂ ਕਰਨ ਵਾਲੀ ਰਿਅਲਮੀ ਨੇ ਕਾਫੀ ਘੱਟ ਸਮੇਂ ’ਚ ਭਾਰਤੀ ਬਾਜ਼ਾਰ ’ਚ ਚੰਗਾ ਮਾਰਕੀਟ ਸ਼ੇਅਰ ਹਾਸਲ ਕਰ ਲਿਆ ਹੈ। ਰਿਅਲਮੀ ਬ੍ਰਾਂਡ ਨੂੰ ਅਜੇ ਭਾਰਤ ’ਚ ਇਕ ਸਾਲ ਵੀ ਪੂਰਾ ਨਹੀਂ ਹੋਇਆ ਅਤੇ ਉਹ ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਟਾਪ ਪੰਜ ਕੰਪਨੀਆਂ ’ਚ ਸ਼ਾਮਲ ਹੋ ਗਈ ਹੈ। ਹੁਣ ਕੰਪਨੀ ਨੇ Realme 2 Pro ਦੀ ਕੀਮਤ ’ਚ 1,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। 

Realme 2 Pro ਦੀ ਨਵੀਂ ਕੀਮਤ
Realme 2 Pro ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਹੁਣ ਘੱਟ ਹੋ ਕੇ 12,990 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਇਸ ਸਮਾਰਟਫੋਨ ਦੀ ਕੀਮਤ 13,990 ਰੁਪਏ ਸੀ। ਉਥੇ ਹੀ ਇਸ ਦੇ 6 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 14,990 ਰੁਪਏ ਹੈ। ਤੁਸੀਂ ਇਸ ਸਮਾਰਟਫੋਨ ਨੂੰ ਫਲਿਪਕਾਰਟ ਤੋਂ ਖਰੀਦ ਸਕਦੇ ਹੋ। ਪੁਰਾਣੇ ਫੋਨ ਨੂੰ ਐਕਸਚੇਂਜ ਕਰਨ ’ਤੇ 13,750 ਰੁਪਏਦਾ ਬੈਨਿਫਿਟ ਮਿਲ ਰਿਹਾ ਹੈ। ਤੁਸੀਂ ਸਮਾਰਟਫੋਨ ਨੂੰ EMI ਆਪਸ਼ਨ ਰਾਹੀਂ ਵੀ ਖਰੀਦ ਸਕਦੇ ਹੋ। ਕੰਪਨੀ ਨੇ ਇਸ ਦਾ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਾਡਲ ਵੀ ਲਾਂਚ ਕੀਤਾ ਸੀ ਪਰ ਹੁਣ ਇਸ ਨੂੰ ਡਿਸਕੰਟੀਨਿਊ ਕਰ ਦਿੱਤਾ ਹੈ।


Related News