ਲਾਂਚਿੰਗ ਤੋਂ ਪਹਿਲਾਂ Realme 10 Pro+ ਦੇ ਫੀਚਰਜ਼ ਲੀਕ, ਕਰਵਡ ਡਿਸਪਲੇਅ ਨਾਲ ਲਾਂਚ ਹੋਵੇਗਾ ਫੋਨ

11/09/2022 5:16:39 PM

ਗੈਜੇਟ ਡੈਸਕ– ਰੀਅਲਮੀ ਫਿਰ ਤੋਂ ਕਰਵਡ ਡਿਸਪਲੇਅ ਦੇ ਨਾਲ ਬਾਜ਼ਾਰ ’ਚ ਆਪਣੇ ਫੋਨ ਲਾਂਚ ਕਰਨ ਦੀ ਤਿਆਰੀ ’ਚ ਹੈ। Realme 10 Pro+ ਨੂੰ ਲੈ ਕੇ ਪੁਸ਼ਟੀ ਹੋ ਗਈ ਹੈ ਕਿ ਇਸ ਫੋਨ ਨੂੰ ਕਰਵਡ ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾਵੇਗਾ। ਫੋਨ ਦੀ ਲਾਂਚਿੰਗ 17 ਨਵੰਬਰ ਨੂੰ ਚੀਨ ’ਚ ਹੋਵੇਗੀ ਅਤੇ ਇਸਦਾ ਟੀਜ਼ਰ ਵੀ ਸਾਹਮਣੇ ਆਇਆ ਹੈ। Realme 10 Pro+ ਦੀ ਸਾਹਮਣੇ ਆਈ ਤਸਵੀਰ ਮੁਤਾਬਕ, ਇਸ ਵਿਚ ਪੰਚਹੋਲ ਡਿਸਪਲੇਅ ਹੋਵੇਗੀ। ਇਸ ਤੋਂ ਇਲਾਵਾ ਫੋਨ ’ਚ 61 ਡਿਗਰੀ ਕਰਵਡ ਡਿਸਪਲੇਅ ਹੋਵੇਗੀ। Realme 10 ਸੀਰੀਜ਼ ਦਾ ਭਾਰਤੀ ਵੇਰੀਐਂਟ ਵੀ ਜਲਦ ਪੇਸ਼ ਹੋ ਸਕਦਾ ਹੈ। 

ਇਕ ਨਵੀਂ ਰਿਪੋਰਟ ਮੁਤਾਬਕ, Realme 10 Pro+ ਦੇ ਨਾਲ 6.7 ਇੰਚ ਦੀ ਫੁਲ ਐੱਚ.ਡੀ. ਪਲੱਡ ਕਰਵਡ ਐਮੋਲੇਡ ਡਿਸਪਲੇਅ ਮਿੇਲਗੀ। ਇਸ ਤੋਂ ਇਲਾਵਾ ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 1080 ਪ੍ਰੋਸੈਸਰ ਮਿਲੇਗਾ। ਫੋਨ ਨੂੰ ਤਿੰਨ ਰੀਅਰ ਕੈਮਰਿਆਂ ਨਾਲ ਪੇਸ਼ ਕੀਤਾ ਜਾ ਸਕਦਾ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 108 ਮੈਗਾਪਿਕਸਲ ਦਾ ਹੋਵੇਗਾ।

ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੋਵੇਗਾ। ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਫੋਨ ’ਚ 4890mAh ਦੀ ਬੈਟਰੀ ਹੋਵੇਗੀ ਜਿਸ ਦੇ ਨਾਲ 67 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ।

ਰੀਅਲਮੀ 10 ਸੀਰੀਜ਼ ਦੇ ਭਾਰਤੀ ਵੇਰੀਐਂਟ ਦੇ ਰੰਗਾਂ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸੀਰੀਜ਼ ਤਹਿਤ ਭਾਰਤ ’ਚ Realme 10, Realme 10 Pro ਅਤੇ Realme 10 Pro+ ਵਰਗੇ ਫੋਨ ਲਾਂਚ ਹੋ ਸਕਦੇ ਹਨ। ਰੀਅਲਮੀ 10 4ਜੀ ਅਤੇ ਰੀਅਮਲੀ 10 ਪ੍ਰੋ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨੂੰ ਦੋ ਸਟੋਰੇਜ ਅਤੇ ਕਲਰ ’ਚ ਪੇਸ਼ ਕੀਤਾ ਜਾਵੇਗਾ।

Realme 10 Pro+ ਤਿੰਨ ਰੰਗਾਂ ਅਤੇ ਸਟੋਰੇਜ ’ਚ ਆਏਗਾ। ਰੀਅਲਮੀ 10 4ਜੀ ’ਚ ਫੁਲ ਐੱਚ.ਡੀ. ਪਲੱਸ ਸੁਪਰ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੋਨ ’ਚ ਮੀਡੀਆਟੈੱਕ ਹੀਲਿਓ ਜੀ99 ਪ੍ਰੋਸੈਸਰ ਮਿਲ ਸਕਦਾ ਹੈ।


Rakesh

Content Editor

Related News