ਓਪੋ ਰੀਅਲਮੀ 1 ਦਾ ਸੋਲਰ ਰੈੱਡ ਵੇਰੀਐਂਟ ਹੋਇਆ ਲਾਂਚ

Monday, Jul 02, 2018 - 11:45 AM (IST)

ਓਪੋ ਰੀਅਲਮੀ 1 ਦਾ ਸੋਲਰ ਰੈੱਡ ਵੇਰੀਐਂਟ ਹੋਇਆ ਲਾਂਚ

ਜਲੰਧਰ— ਓਪੋ ਦੀ ਸਬ-ਬ੍ਰਾਂਡ ਕੰਪਨੀ ਰੀਅਲਮੀ ਨੇ ਹਾਲ ਹੀ 'ਚ ਰੀਅਲਮੀ 1 ਦੇ 4 ਜੀ.ਬੀ. ਰੈਮ ਵੇਰੀਐਂਟ ਨੂੰ ਸਿਲਵਰ ਕਲਰ ਆਪਸ਼ਨ ਦੇ ਨਾਲ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ 4ਜੀ.ਬੀ. +64ਜੀ.ਬੀ. ਵੇਰੀਐਂਟ ਨੂੰ ਸੋਲਰ ਰੈੱਡ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਵੇਰੀਐਂਟ ਦੀ ਕੀਮਤ 10,990 ਰੁਪਏ ਹੈ ਅਤੇ ਇਹ ਨਵਾਂ ਕਲਰ ਵੇਰੀਐਂਟ 3 ਜੁਲਾਈ ਤੋਂ ਆਨਲਾਈਨ ਸਾਈਟ ਅਮੇਜ਼ਨ ਇੰਡੀਆ 'ਤੇ ਉਪਲੱਬਧ ਹੋਵੇਗਾ। 
ਤੁਹਾਨੂੰ ਦੱਸ ਦਈਏ ਕਿ ਮਈ 'ਚ ਲਾਂਚ ਸਮੇਂ ਇਹ ਸਮਾਰਟਫੋਨ ਦੋ ਵੇਰੀਐਂਟਸ ਦੇ ਨਾਲ ਪੇਸ਼ ਹੋਇਆ ਸੀ। ਇਸ ਦੇ ਨਾਲ 6ਜੀ.ਬੀ. ਰੈਮ + 128ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 13,990 ਰੁਪਏ ਹੈ ਜਦ ਕਿ 3ਜੀ.ਬੀ.+32ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8990 ਰੁਪਏ ਹੈ। ਇਨ੍ਹਾਂ ਦੋਵਾਂ ਵੇਰੀਐਂਟਸ ਨੂੰ ਡਾਇਮੰਡ ਬਲੈਕ ਅਤੇ ਸੋਲਰ ਰੈੱਡ ਆਪਸ਼ਨ ਦੇ ਨਾਲ ਖਰੀਦਿਆ ਜਾ ਸਕਦਾ ਹੈ। ਪਰ ਬਾਅਦ 'ਚ ਲਾਂਚ ਹੋਏ ਇਸ ਦੇ 4ਜੀ.ਬੀ.+64ਜੀ.ਬੀ. ਵੇਰੀਐਂਟ ਨੂੰ ਸਿਲਵਰ, ਡਾਇਮੰਡ ਬਲੈਕ ਅਤੇ ਸੋਲਰ ਰੈੱਡ ਤਿੰਨ ਕਲਰ ਆਪਸ਼ਨ ਦੇ ਨਾਲ ਖਰੀਦਿਆ ਜਾ ਸਕਦਾ ਹੈ। 

PunjabKesari

 

ਫੀਚਰਸ ਦੀ ਗੱਲ ਕਰੀਏ ਤਾਂ ਫੋਨ 'ਚ 6.0-ਇੰਚ ਦੀ ਫੁੱਲ-ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ। ਇਸ ਦੇ ਨਾਲ ਹੀ ਇਸ ਵਿਚ 2.0 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲਿਓ ਪੀ60 ਪ੍ਰੋਸੈਸਰ, 6ਜੀ.ਬੀ./3ਜੀ.ਬੀ./4ਜੀ.ਬੀ. ਰੈਮ ਅਤੇ 128ਜੀ.ਬੀ./32ਜੀ.ਬੀ./64ਜੀ.ਬੀ. ਇੰਟਰਨਲ ਸਟੋਰੇਜ ਦੀ ਸੁਵਿਧਾ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ 'ਚ 3410 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 8.1 ਓਰਿਓ ਦੇ ਨਾਲ ColorOS5.0 ਯੂਜ਼ਰ ਇੰਟਰਫੇਸ 'ਤੇ ਆਧਾਰਿਤ ਹੈ। ਹਾਲ ਹੀ 'ਚ ਕੰਪਨੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਰੀਅਲਮੀ 1 ਸਮਾਰਟਫੋਨ 'ਚ ਐਂਡਰਾਇਡ ਓਰਿਓ ਆਪਰੇਟਿੰਗ ਸਿਸਟਮ ਤੋਂ ਇਕ ਕਦਮ ਅੱਗੇ ਲੇਟੈਸਟ ਐਂਡਰਾਇਡ ਪੀ ਵੀ ਮਿਲੇਗਾ। ਹਾਲਾਂਕਿ ਕੰਪਨੀ ਦੁਆਰਾ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਇਹ ਅਪਡੇਟ ਕਦੋਂ ਤਕ ਮਿਲੇਗੀ। 
ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ ਕਿ ਪੀ.ਡੀ.ਏ.ਐੱਫ., ਬੋਹਕੇ ਇਫੈਕਟ, ਏ.ਆਈ. ਬਿਊਟੀਫਿਕੇਸ਼ਨ ਅਤੇ ਏ.ਆਰ. ਸਟਿਕਰਸ, ਪੋਟਰੇਟ ਮੋਡ ਆਦਿ ਫੀਚਰਸ ਦੀ ਖੂਬੀ ਦੇ ਨਾਲ ਹੈ। ਉਥੇ ਹੀ ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਪੋਟਰੇਟ ਮੋਡ ਨਾਲ ਦਿੱਤਾ ਗਿਆ ਹੈ ਜੋ ਕਿ ਏ.ਆਈ. ਅਤੇ ਮਸ਼ੀਨ ਲਰਨਿੰਗ ਆਦਿ ਦੀ ਖੂਬੀ ਨਾਲ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਬਲੂਟੁੱਥ 4.2, ਐੱਫ.ਐੱਮ. ਰੇਡੀਓ, ਵਾਈ-ਫਾਈ ਅਤੇ ਡਿਊਲ ਸਿਮ ਸਲਾਟ ਆਦਿ ਦੀ ਸੁਵਿਧਾ ਹੈ।


Related News