Read Receipts ਨਵੇਂ ਮੈਸੇਜ ਐਪ ''ਚ ਇੰਝ ਕਰੇਗਾ ਕੰਮ

Wednesday, Jun 15, 2016 - 10:43 AM (IST)

Read Receipts ਨਵੇਂ ਮੈਸੇਜ ਐਪ ''ਚ ਇੰਝ ਕਰੇਗਾ ਕੰਮ
ਜਲੰਧਰ- ਐਪਲ ਦੇ ਲੌਸ ਐਂਜਲਸ ''ਚ ਚੱਲ ਰਹੇ ਵਲਡ ਵਾਈਡ ਡਵੈਲਪਮੈਂਟ ਕਾਨਫਰੰਸ ''ਚ ਹੁਣ ਤੱਕ ਕੰਪਨੀ ਕਈ ਕੁਝ ਨਵਾਂ ਪੇਸ਼ ਕਰ ਚੁੱਕੀ ਹੈ। ਆਈਫੋਨ ਤੋਂ ਲੈ ਕੇ ਟੀਵੀ ਤੱਕ ''ਚ ਕਈ ਸੁਧਾਰ ਕੀਤੇ ਗਏ ਹਨ ਅਤੇ ਕਈ ਨਵੇਂ ਫੀਚਰਸ ਪੇਸ਼ ਕੀਤੇ ਗਏ ਹਨ। ਇਕ ਰਿਪੋਰਟ ਮੁਤਾਬਿਕ ਐਪਲ ਵੱਲੋਂ ਨਵੇਂ ਮੈਸੇਜ ਐਪ ਲਈ ਮੈਸੇਜ ਰੀਡ ਰਿਸੀਪਟਸ ਦੀ ਆਪਸ਼ਨ ਦਿੱਤੀ ਗਈ ਹੈ। ਜਦੋਂ ਆਈ.ਓ.ਐੱਸ. 10 ਨੂੰ ਹਰ ਕਿਸੇ ਲਈ ਉਪਲੱਬਧ ਕੀਤਾ ਜਾਵੇਗਾ ਤਾਂ ਨਵੇਂ ਮੈਸੇਜ ਐਪ ''ਚ ਤੁਸੀਂ ਰੀਡ ਰਿਸੀਪਟਸ ਨੂੰ ਹਰੇਕ ਕੰਨਵਰਸੇਸ਼ਨ ਦੇ ਅਨੁਸਾਰ ਇਨੇਬਲ ਜਾਂ ਡਿਸੇਬਲ ਕਰ ਸਕੋਗੇ।
 
ਰੀਡ ਰਿਸੀਪਟਸ ਜੋ ਕਿ ਤੁਹਾਡੇ ਵੱਲੋਂ ਕਿਸੇ ਵਿਅਕਤੀ ਨੂੰ ਭੇਜੇ ਗਏ ਮੈਸੇਜ ਦੇ ਪੜੇ ਜਾਣ ਦੀ ਜਾਣਕਾਰੀ ਦਿੰਦਾ ਹੈ। ਇਸ ਆਪਸ਼ਨ ਨੂੰ ਤੁਸੀਂ ਆਈ.ਓ.ਐੱਸ. 10 ਨੂੰ ਆਪਣੇ ਆਈਫੋਨ ਅਤੇ ਆਈਪੈਡ ''ਤੇ ਅਪਡੇਟ ਕਰਨ ਤੋਂ ਬਾਅਦ ਟਾਪ ''ਤੇ ਦਿੱਤੇ ਗਏ ਡਿਟੇਲਸ ਬਟਨ ''ਤੇ ਕਲਿੱਕ ਕਰ ਕੇ ਡਿਸੇਬਲ ਜਾਂ ਇਨੇਬਲ ਕਰ ਸਕਦੇ ਹੋ। ਇਨੇਬਲ ਕਰਨ ''ਤੇ ਤੁਹਾਡੇ ਵੱਲੋਂ ਭੇਜੇ ਗਏ ਮੈਸੇਜ ਨੂੰ ਅਗਲੇ ਵਿਅਕਤੀ ਵੱਲੋਂ ਪੜੇ ਜਾਣ ''ਤੇ ਮੈਸੇਜ ਦੇ ਹੇਠਾਂ ਰੀਡ ਅਤੇ ਟਾਈਮ ਦਿਖਾਈ ਦਵੇਗਾ ਕਿ ਮੈਸੇਜ ਨੂੰ ਕਿਸ ਸਮੇਂ ਪੜਿਆ ਗਿਆ ਹੈ। ਇਸ ਆਪਸ਼ਨ ਨੂੰ ਵੀ ਬਾਕੀ ਦਿੱਤੀਆਂ ਆਪਸ਼ਨਜ਼ ਦੇ ਨਾਲ ਹੀ ਦੇਖਿਆ ਜਾ ਸਕੇਗਾ।

Related News