ਭਰਾਵਾਂ ਦਾ ਹੋਇਆ ਮੇਲ, ਹੁਣ ਇਕੱਠੇ ਕੰਮ ਕਰਨਗੀਆਂ ਰਿਲਾਇੰਸ ਕਮਿਊਨੀਕੇਸ਼ਨ ਤੇ Jio

Wednesday, Sep 28, 2016 - 02:29 PM (IST)

ਭਰਾਵਾਂ ਦਾ ਹੋਇਆ ਮੇਲ, ਹੁਣ ਇਕੱਠੇ ਕੰਮ ਕਰਨਗੀਆਂ ਰਿਲਾਇੰਸ ਕਮਿਊਨੀਕੇਸ਼ਨ ਤੇ Jio
ਜਲੰਧਰ- ਰਿਲਾਇੰਸ ਸਮੂਹ ਦੇ ਪ੍ਰਧਾਨ ਅਨੀਲ ਅੰਬਾਨੀ ਨੇ ਆਪਣੀ ਕੰਪਨੀ ਰਿਲਾਇੰਸ ਕਮਿਊਨੀਕੇਸ਼ੰਸ ਅਤੇ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਜੀਓ ਨੂੰ ਮਰਜ ਕਰਾਉਣ ਦਾ ਐਲਾਨ ਕੀਤਾ ਹੈ। ਇਹ ਗੱਲ ਅਨੀਲ ਨੇ ਮੁੰਬਈ ''ਚ ਆਪਣੀਆਂ ਚਾਰ ਕੰਪਨੀਆਂ ਦੀ ਸਾਲਾਨਾ ਆਮ ਬੈਠਕ ਦੌਰਾਨ ਸ਼ੇਅਰਹੋਲਡਰਜ਼ ਨੂੰ ਸੰਬੋਧਨ ਕਰਦੇ ਹੋਏ ਕਹੀ ਹੈ।
ਅਨੀਲ ਅੰਬਾਨੀ ਨੇ ਕਿਹਾ ਕਿ ਦੋਵੇਂ ਭਰਾ ਧੀਰੂਭਾਈ ਅੰਬਾਨੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕੱਠੇ ਕੰਮ ਕਰਨਗੇ। ਅਨੀਲ ਅੰਬਾਨੀ ਨੇ ਅੱਗੇ ਕਿਹਾ ਕਿ ਸਾਡੇ ਕੋਲ 2ਜੀ, 3ਜੀ ਅਤੇ 4ਜੀ ਸਪੈਕਟ੍ਰਮ ਹੈ, ਅਸੀਂ ਰਿਲਾਇੰਸ ਕਮਿਊਨੀਕੇਸ਼ਨ ਅਤੇ ਰਿਲਾਇੰਸ ਜੀਓ ਵਿਚਾਲੇ ਵਰਚੁਅਲ ਮਰਜ ਪੂਰਾ ਕਰ ਲਿਆ ਹੈ। 
 
ਸਮਝੌਤੇ ਨਾਲ ਕੀ ਹੋਵੇਗਾ ਫਾਇਦਾ?
ਰਿਲਾਇੰਸ ਕਮਿਊਨੀਕੇਸ਼ੰਸ ਦੇ ਮੋਬਾਇਲ ਟਾਵਰ ਇਸਤੇਮਾਲ ਕਰਨ ਲਈ ਜੀਓ ਨੇ ਪਹਿਲਾਂ ਹੀ ਸਮਝੌਤਾ ਕੀਤਾ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਜੀਓ ਰਿਲਾਇੰਸ ਕਮਿਊਨੀਕੇਸ਼ਨ ਦੇ ਟਾਵਰ ਦੀ ਵੀ ਵਰਤੋਂ ਕਰੇਗੀ। ਇਸ ਸਮਝੌਤੇ ਨਾਲ ਰਿਲਾਇੰਸ ਕਮਿਊਨੀਕੇਸ਼ੰਸ ਦੀ ਬਚਤ ਹੋਵੇਗੀ। ਟੈਲੀਕਾਮ ਕੰਪਨੀਆਂ ਨੂੰ ਬਾਜ਼ਾਰ ''ਚ ਬਣੇ ਰਹਿਣ ਲਈ ਸਪੈਕਟ੍ਰਮ ''ਤੇ ਭਾਰੀ ਖਰਚ ਕਰਨਾ ਪੈਂਦਾ ਹੈ ਇਸ ਸਮਝੌਤੇ ਨਾਲ ਰਿਲਾਇੰਸ ਨੂੰ ਇਸ ਖਰਚ ਤੋਂ ਰਾਹਤ ਮਿਲੇਗੀ। 
 
ਬੇਟੇ ਨੂੰ ਬਣਾਇਆ ਡਾਇਰੈਕਟਰ
ਅਨੀਲ ਅੰਬਾਨੀ ਨੇ ਆਪਣੇ ਬੇਟੇ ਅਨਮੋਲ ਅੰਬਾਨੀ ਨੂੰ ਆਪਣੀ ਕੰਪਨੀ ਦਾ ਡਾਇਰੈਕਟਰ ਬਣਾਉਣ ਦਾ ਐਲਾਨ ਕੀਤਾ ਹੈ। ਅੰਬਾਨੀ ਨੇ ਆਪਣੇ ਬੇਟੇ ਨੂੰ ਕੰਪਨੀ ਲਈ ਗੁਡ ਲਕ ਦੱਸਿਆ ਹੈ ਅਤੇ ਕਿਹਾ ਕਿ ਜਦੋਂ ਤੋਂ ਅਨਮੋਲ ਕੰਪਨੀ ਨਾਲ ਜੁੜਿਆ ਹੈ ਕੰਪਨੀ ਦੇ ਸਟਾਕ ''ਚ 40 ਫੀਸਦੀ ਦਾ ਵਾਧਾ ਹੋਇਆ ਹੈ।

Related News