MobiKwik ਦੇ ਡਾਟਾ ਲੀਕ ’ਤੇ RBI ਸਖ਼ਤ, ਦਿੱਤੇ ਫੋਰੈਂਸਿਕ ਜਾਂਚ ਦੇ ਆਦੇਸ਼

04/02/2021 1:47:46 PM

ਗੈਜੇਟ ਡੈਸਕ– ਹਾਲ ਹੀ ’ਚ ਹੈਕਰਾਂ ਨੇ ਡਿਜੀਟਲ ਪੇਮੈਂਟ ਕੰਪਨੀ ਮੋਬੀਕਵਿੱਕ ਦੇ 9.9 ਕਰੋੜ ਭਾਰਤੀ ਗਾਹਕਾਂ ਦਾ ਡਾਟਾ ਲੀਕ ਕਰਨ ਦਾ ਦਾਅਵਾ ਕੀਤਾ ਹੈ। ਹੈਕਰਾਂ ਵੱਲੋਂ ਜਾਰੀ ਡਾਟਾ ’ਚ ਗਾਹਕਾਂ ਦੇ ਮੋਬਾਇਲ ਨੰਬਰ, ਕ੍ਰੈਡਿਟ ਕਾਰਡ ਨੰਬਰ, ਬੈਂਕ ਅਕਾਊਂਟ ਨੰਬਰ, ਕੇ.ਵਾਈ.ਸੀ. ਵੇਰਵੇ ਤੋਂ ਲੈਕੇ ਈਮੇਲ ਤਕ ਸ਼ਾਮਲ ਹਨ। ਹੁਣ ਆਰ.ਬੀ.ਆਈ. ਨੇ ਮੋਬੀਕਵਿੱਕ ਨੂੰ ਮਾਮਲੇ ਦੀ ਫੋਰੈਂਸਿਕ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਕੰਪਨੀ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ’ਤੇ ਜੁਰਮਾਨਾ ਲਗਾਇਆ ਜਾਵੇਗਾ। ਕੇਂਦਰੀ ਬੈਂਕ ਕੋਲ ਅਜਿਹੇ ਮਾਮਲੇ ’ਚ ਕਿਸੇ ਪੇਮੈਂਟ ਸਿਸਟਮ ਪ੍ਰੋਵਾਈਡਰ ’ਤੇ ਘੱਟੋ-ਘੱਟ 5 ਲੱਖ ਰੁਪਏ ਦਾ ਜੁਰਮਾਨਾ ਲਗਾਉਣ ਦੀ ਸ਼ਕਤੀ ਹੈ। 

ਇਹ ਵੀ ਪੜ੍ਹੋ– ਹੈਕਰਾਂ ਨੇ ਉਡਾਇਆ 9.9 ਕਰੋੜ ਭਾਰਤੀਆਂ ਦਾ ਡਾਟਾ, ਤੁਸੀਂ ਵੀ ਤਾਂ ਨਹੀਂ ਕਰਦੇ ਇਸ ਪੇਮੈਂਟ ਐਪ ਦੀ ਵਰਤੋਂ

ਕੰਪਨੀ ਦਾ ਦਾਅਵਾ, ਮੋਬੀਕਵਿੱਕ ਦੇ ਡਾਟਾਬੇਸ ’ਚ ਨਹੀਂ ਹੋਈ ਹੈਕਿੰਗ
ਹੈਕਰ ਸਮੂਹ ਜਾਰਡਨੇਵਨ ਨੇ ਮੋਬੀਕਵਿੱਕ ਦੇ ਫਾਊਂਡਰ ਬਿਪਿਨ ਪ੍ਰੀਤ ਸਿੰਘ ਅਤੇ ਮੋਬੀਕਵਿੱਕ ਦੀ ਸੀ.ਈ.ਓ. ਉਪਾਸਨਾ ਟਾਕੂ ਦਾ ਬਿਊਰਾ ਵੀ ਡਾਟਾਬੇਸ ਨਾਲ ਸਾਂਝਾ ਕੀਤਾ ਹੈ। ਹਾਲਾਂਕਿ, ਮੋਬੀਕਵਿੱਕ ਨੇ ਹੈਕਰਾਂ ਦੇ ਦਾਅਵਾ ਨੂੰ ਗਲਤ ਦੱਸਿਆ ਹੈ। ਕੰਪਨੀ ਦੇ ਬੁਰਾਲੇ ਨੇ ਕਿਹਾ ਕਿ ਅਸੀਂ ਡਾਟਾ ਸੁਰੱਖਿਆ ਨੂੰ ਕਾਫੀ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਯੋਗ ਡਾਟਾ ਸੁਰੱਖਿਆ ਕਾਨੂੰਨਾਂ ਦਾ ਪੂਰੀ ਤਰ੍ਹਾਂ ਪਾਲਨ ਕਰਦੇ ਹਾਂ। ਉਥੇ ਹੀ ਹੈਕਰ ਸਮੂਹ ਨੇ ਮੋਬੀਕਵਿੱਕ ਕਿਊ.ਆਰ. ਕੋਡ ਦੀਆਂ ਕਈ ਤਸਵੀਰਾਂ ਦੇ ਨਾਲ ਕੇ.ਵਾਈ.ਸੀ. ਲਈ ਇਸਤੇਮਾਲ ਹੋਣ ਵਾਲੇ ਦਸਤਾਵੇਜ਼ ਵੀ ਅਪਲੋਡ ਕੀਤੇ ਹਨ। ਮੋਬੀਕਵਿੱਕ ਨੇ ਕਿਹਾ ਹੈ ਕਿ ਉਹ ਇਸ ਬਾਰੇ ਸੰਬੰਧਿਤ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਮੋਬੀਕਵਿੱਕ ਐਪ ਰਾਹੀਂ ਰੋਜ਼ਾਨਾਂ 10 ਲੱਖ ਤੋਂ ਵੀ ਜ਼ਿਆਦਾ ਲੈਣ-ਦੇਣ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ’ਚ ਇਸ ਐਪ ਨਾਲ 30 ਲੱਖ ਤੋਂ ਵੀ ਜ਼ਿਆਦਾ ਕਾਰੋਬਾਰੀ ਜੁੜੇ ਹਨ। ਉਥੇ ਹੀ ਇਸ ਦੇ ਗਾਹਕਾਂ ਦੀ ਗਿਣਤੀ 12 ਕਰੋੜ ਤੋਂ ਜ਼ਿਆਦਾ ਹੈ। 


Rakesh

Content Editor

Related News