RAPOO GK500 ਗੇਮਿੰਗ ਕੀਬੋਰਡ ਭਾਰਤ ’ਚ ਲਾਂਚ, ਫੀਚਰਜ਼ ਕਰ ਦੇਣਗੇ ਹੈਰਾਨ
Friday, Oct 29, 2021 - 02:58 PM (IST)

ਗੈਜੇਟ ਡੈਸਕ– RAPOO ਗੇਮਿੰਗ ਦੀ ਦੁਨੀਆ ’ਚ ਇਕ ਹੋਰ ਕੀਬੋਰਡ GK500 ਵਾਇਰਡ ਮਕੈਨੀਕਲ ਬੈਕਲਾਈਟ ਪੇਸ਼ ਕੀਤਾ ਹੈ। ਇਹ ਨਵਾਂ ਕੀਬੋਰਡ ਮਕੈਨੀਕਲ Key ਸਵਿੱਚ ਤਕਨਾਲੋਜੀ ’ਤੇ ਆਧਾਰਿਤ ਵਾਇਰਡ (ਤਾਰ ਦੇ ਨਾਲ) ਗੇਮਿੰਗ ਕੀਬੋਰਡ ਹੈ, ਜੋ ਸ਼ਾਨਦਾਰ ਡਿਜ਼ਾਇਨ ਅਤੇ ਮਲਟੀ-ਕਲਰਡ ਆਰ.ਜੀ.ਬੀ. ਬੈਕਲਾਈਟ ਕੀਜ਼ ਨਾਲ ਆਉਂਦਾ ਹੈ। ਕੀਬੋਰਡ ਨੂੰ ਖਾਸਤੌਰ ’ਤੇ ਗੇਮਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ।
RAPOO GK500 ਕੀਬੋਰਡ ਫੁਲ ਸਾਈਜ਼ ਦੇ 104 ਕੀਜ਼ ਬਾਕਸ ਨਾਲ ਆਉਂਦਾ ਹੈ। ਇਸ ਵਿਚੋਂ ਹਰ ਇਕ ਕੀਅ RAPOO ਦੇ ਆਪਣੇ ਖੁਦ ਦੇ ਮਕੈਨੀਕਲ ਕੀਅ ਸਵਿੱਚ ਦੇ ਨਾਲ ਆਉਂਦੀ ਹੈ ਅਤੇ ਬੇਹੱਦ ਮਜ਼ਬੂਤ ਹੁੰਦੀ ਹੈ, ਇਨ੍ਹਾਂ ਨੂੰ ਡਬਲ ਕਲਰ ਇੰਜੈਕਸ਼ਨ ਮੋਲਡਿੰਗ ਕੀਅਕੈਪਸ ਨਾਲ ਡਿਜ਼ਾਇਨ ਕੀਤਾ ਗਿਆਹੈ। ਹਰ ਕੀਅ ਮਿਕਸ-ਕਲਰ ਐੱਲ.ਈ.ਡੀ. ਬੈਕਲਾਈਟ ਨਾਲ ਗਲੋ ਕਰਦੀ ਹੈ।
ਕੀਬੋਰਡ ਸਸਪੈਂਸ਼ਨ ਡਿਜ਼ਾਇਨ ਅਤੇ ਮੈਟਲ ਕਵਰ ਨਾਲ ਆਉਂਦਾ ਹੈ ਜੋ ਇਸ ਨੂੰ ਜ਼ਿਆਦਾ ਟਿਕਾਊ ਅਤੇ ਮਜ਼ਬੂਤ ਬਣਾਉਂਦੇ ਹਨ। GK500 ਸਪਿੱਲ ਰੈਸਿਸਟੈਂਟ ਵੀ ਹੈ ਅਤੇ ਜੇਕਰ ਗੇਮਿੰਗ ਸੈਸ਼ਨ ਦੌਰਾਨ ਤੁਹਾਡੇ ਕੀਬੋਰਡ ’ਤੇ ਅਚਾਕਨ ਕੋਕ ਜਾਂ ਕਾਫੀ ਜਾਂ ਪਾਣੀ ਵਰਗਾ ਕੁਝ ਡਿੱਗ ਜਾਵੇ ਤਾਂ ਵੀ ਤੁਹਾਡੀ ਗੇਮਿੰਗ ਬਿਨਾਂ ਰੁਕੇ ਜਾਰੀ ਰਹੇਗੀ। ਇਸ ਦੇ ਹੋਰ ਫੀਚਰਜ਼ ’ਚ ਡ੍ਰਾਈਵਰ-ਫਰੀ ਸੈੱਟਅਪ, ਮਲਟੀਮੀਡੀਆ ਹਾਟਕੀਅਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਤੁਸੀਂ ਆਪਣੇ ਗੇਮਿੰਗ ਰਿੰਗ ਮੁਤਾਬਕ, ਬਲੈਕ ਅਤੇ ਵਾਈਟ ’ਚੋਂ ਆਪਣੀ ਪਸੰਦ ਦਾ ਕਲਰ ਚੁਣ ਸਕਦੇ ਹੋ। RAPOO GK500 ਦਾ ਬੈਕਲਾਈਟ ਗੇਮਿੰਗ ਕੀਬੋਰਡ ਐਮਾਜ਼ੋਨ ਤੋਂ ਇਲਾਵਾ ਹੋਰ ਆਨਲਾਈਨ ਅਤੇ ਆਫਲਾਈਨ ਸਟੋਰਾਂ ਤੋਂ 3,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।