ਕੁਆਲਕਾਮ Snapdragon 670 ਚਿਪਸੈੱਟ ਦੇ ਲੀਕ ਹੋਏ ਸਪੈਸੀਫਿਕੇਸ਼ਨ

02/13/2018 12:42:29 PM

ਜਲੰਧਰ-ਰਿਪੋਰਟ ਅਨੁਸਾਰ ਉਮੀਦ ਹੈ ਕਿ ਕੁਆਲਕਾਮ ਦੇ 600 ਸੀਰੀਜ਼ ਚਿਪਸੈੱਟ 'ਚ Snapdragon 670 ਸਭ ਤੋਂ ਪਾਵਰਫੁੱਲ ਚਿਪਸੈੱਟ ਹੋਵੇਗਾ। ਸਨੈਪਡ੍ਰੈਗਨ 670 ਨੂੰ 10nm ਪ੍ਰਕਿਰਿਆਂ ਦੀ ਵਰਤੋਂ ਕਰਕੇ ਬਣਾਇਆ ਜਾਵੇਗਾ, ਜਿਸਨੂੰ ਫਲੈਗਸ਼ਿਪ ਸਨੈਪਡ੍ਰੈਗਨ 845 ਚਿਪਸੈੱਟ ਦੇ ਲਈ ਵਰਤੋਂ ਕੀਤੀ ਹੈ। ਇਸ ਨੂੰ ਛੋਟੇ ਰੂਪ 'ਚ ਵੱਡਾ ਅਸਰ ਕਿਹਾ ਜਾ ਸਕਦਾ ਹੈ, ਕਿਉਕਿ ਇਸ 'ਚ ਇਕ ਹੈਕਸਾਕੋਰ ਅਤੇ ਇਕ ਡਿਊਲ ਕੋਰ ਕਨਫਿਗਰੇਸ਼ਨ ਦਿੱਤਾ ਗਿਆ ਹੈ। 

 

ਸਪੈਸੀਫਿਕੇਸ਼ਨ-

ਚਿਪਸੈੱਟ ਦੁਆਰਾ ਦਾਅਵਾ ਕੀਤਾ ਗਿਆ ਹੈ ਕਿ ਇਸ ਸਨੈਪਡ੍ਰੈਗਨ 'ਚ 2.6 ਗੀਗਾਹਰਟਜ਼ ਦੇ 6 Kyro-300 ਸਿਲਵਰ ਕੋਰ ਅਤੇ ਦੋ ਵਧੀਆ ਪ੍ਰਦਰਸ਼ਨ ਵਾਲੇ 1.7GHz ਦੇ Kyro300 ਗੋਲਡ ਕੋਰ ਦਿੱਤੇ ਗਏ ਹੋਣਗੇ। ਕੁੱਲ ਮਿਲ ਕੇ 32KB L1 cache ਅਤੇ 1MB L3 cache ਐਸ. ਓ. ਸੀ. ਦੀ ਪੇਸ਼ਕਸ ਦੀ ਸ਼ੁਰੂਆਤ ਕੀਤੀ ਜਾਵੇਗੀ। ਸਨੈਪਡ੍ਰੈਗਨ 670 ਚਿਪਸੈੱਟ ਇਕ ਐਂਡ੍ਰਨੋ 615 ਨਾਲ ਆਵੇਗਾ, ਜੋ ਕਲਾਕ ਸਪੀਡ ਨੂੰ 430MHz ਤੋਂ ਵੱਧਾ ਕੇ 700MHz ਤੱਕ ਪਹੁੰਚਾ ਸਕਦਾ ਹੈ। ਸਨੈਪਡ੍ਰੈਗਨ 670 UFS 2.1 ਅਤੇ eMMC 5.1 ਫਲੈਸ਼ ਮੈਮਰੀ ਦੋਵਾਂ ਦੇ ਅਨੁਕੂਲ ਹੋਵੇਗਾ।

 

ਆਉਣ ਵਾਲੇ ਸਨੈਪਡ੍ਰੈਗਨ ਚਿਪਸੈੱਟ ਇਕ ਤਕਨੀਕੀ ISP ਨਾਲ ਦਿੱਤਾ ਜਾਵੇਗਾ, ਜੋ 13MP+23MP ਤੱਕ ਦੇ ਡਿਊਲ ਕੈਮਰਾ ਕਨਫਿਗਰੇਸ਼ਨ ਸੈੱਟਅਪ ਨੂੰ ਸਪੋਰਟ ਕਰੇਗਾ। ਚਿਪਸੈੱਟ ਇਕ WQHD ਡਿਸਪਲੇਅ ਨੂੰ ਚਲਾਉਣ ਦੇ ਸਮੱਰਥ ਹੋਵੇਗੀ ਅਤੇ ਇਸ ਦੇ ਸਨੈਪਡ੍ਰੈਗਨ X2x ਮਾਡੇਮ ਨਾਲ ਇਹ 1Gbps ਤੱਕ ਦੀ ਸਪੀਡ ਨਾਲ ਡਾਊਨਲੋਡ ਕੀਤੀ ਜਾ ਸਕੇਗੀ।

 

Qualcomm Snapdragon 670 ਦੀ ਲਾਂਚ ਡੇਟ-

ਕੁਆਲਕਾਮ ਨੇ ਹੁਣ ਤੱਕ ਕਿਸੇ ਵੀ ਅਧਿਕਾਰਕ ਲਾਂਚ ਦੀ ਤਾਰੀਖ ਨਿਸਚਿਤ ਨਹੀਂ ਕੀਤੀ ਹੈ, ਪਰ ਰਿਪੋਰਟ ਅਨੁਸਾਰ ਚਿਪਸੈੱਟ MWC2018 'ਚ ਐਲਾਨ ਕੀਤਾ ਜਾ ਸਕਦਾ ਹੈ।


Related News