ਅਗਲੇ ਹਫਤੇ ਲਾਂਚ ਹੋਵੇਗਾ ਨਵਾਂ ਸਨੈਪਡ੍ਰੈਗਨ 835 ਪ੍ਰੋਸੈਸਰ : ਰਿਪੋਰਟ
Friday, Dec 30, 2016 - 05:24 PM (IST)

ਜਲੰਧਰ- ਅਮਰੀਕੀ ਸਮਾਰਟਫੋਨ ਚਿੱਪ ਨਿਰਮਾਤਾ ਕੰਪਨੀ ਕੁਆਲਕਾਮ ਆਪਣੇ ਨਵੇਂ ਸਮਾਰਟਫੋਨ ਪ੍ਰੋਸੈਸਰ ਸਨੈਪਡ੍ਰੈਗਨ 835 ਨੂੰ ਅਗਲੇ ਹਫਤੇ ਲਾਂਚ ਕਰਨ ਵਾਲੀ ਹੈ। ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵਿਟਰ ਰਾਹੀਂ ਟਵੀਟ ਕਰਕੇ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਗਲੇ ਹਫਤੇ ਲਾਸ ਵੇਗਾਸ ''ਚ ਆਯੋਜਿਤ ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ (CES 2017) ''ਚ ਇਸ ਨੂੰ ਪੇਸ਼ ਕੀਤਾ ਜਾਵੇਗਾ ਜੋ 5 ਜਨਵਰੀ ਤੋਂ 8 ਜਨਵਰੀ 2017 ਤੱਕ ਚੱਲੇਗਾ। ਸੈਮਸੰਗ ਦੀ 10nm FinFET ਪ੍ਰੋਸੈੱਸ ਟੈਕਨਾਲੋਜੀ ''ਤੇ ਕੰਮ ਕਰਨ ਵਾਲੇ ਇਸ ਮੋਬਾਇਲ ਪ੍ਰੋਸੈਸਰ ਨੂੰ ਕੁਆਲਕਾਮ ਨੇ ਮੌਜੂਦਾ ਪ੍ਰੋਸੈਸਰ ਤੋਂ ਕਾਫੀ ਪਤਲਾ ਬਣਾਇਆ ਹੈ ਜੋ ਹਾਈ ਪਰਫਾਰਮੈਂਸ ਦੇਣ ਦੇ ਨਾਲ-ਨਾਲ ਬਿਹਤਰ ਬੈਟਰੀ ਬੈਕਅਪ ਦੇਣ ''ਚ ਵੀ ਮਦਦ ਕਰੇਗਾ।