ਬੋਲ਼ੇਪਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਏਗੀ ਇਹ ਮੋਬਾਇਲ ਐਪ
Saturday, May 21, 2016 - 12:47 PM (IST)
ਜਲੰਧਰ— ਬੋਲ਼ੇਪਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਕਵਾਡਿਓ ਡਿਵਾਈਸਿਸ ਪ੍ਰਾਈਵੇਟ ਲਿਮਟਿਡ ਨੇ ਐਂਡ੍ਰਾਇਡ ਅਤੇ ਆਈ.ਓ.ਐੱਸ. ਆਪਰੇਟਿੰਗ ਸਿਸਟਮ ਲਈ ਹੀਅਰਿੰਗ ਐਪ ''ਕਿਊ ਪਲੱਸ'' ਜਾਰੀ ਕੀਤੀ ਹੈ।
ਐਪ ਜਾਰੀ ਕਰਨ ਤੋਂ ਬਾਅਦ ਕੰਪਨੀ ਦੇ ਮੁੱਖ ਕਾਰਜਾਰੀ ਅਧਿਕਾਰੀ ਨੀਰਜ ਡੋਟੇਲ ਨੇ ਕਿਹਾ ਕਿ ਬੋਲ਼ਾਪਨ ਦੇਸ਼ ''ਚ ਦੂਜੀ ਸਬ ਤੋਂ ਵੱਡੀ ਵਿਕਲਾਂਗਤਾ ਹੈ ਜਿਸ ਨਾਲ 12 ਕਰੋੜ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇਸ ਐਪ ਦਾ ਫਾਇਦਾ ਸਮਾਰਟਫੋਨ ਦੀ ਵਰਤੋਂ ਕਰਨ ਵਾਲੇ ਚੁੱਕ ਸਕਦੇ ਹਨ। ਡੋਟੇਲ ਨੇ ਕਿਹਾ ਕਿ ਇਹ ਐਪ 500 ਰੁਪਏ ''ਚ ਜੀਵਨ ਭਰ ਲਈ ਲਈ ਜਾ ਸਕਦੀ ਹੈ।
