ਐਥਲੀਟਸ ਲਈ Puma ਨੇ ਬਣਾਈ ਆਪਣੀ ਪਹਿਲੀ ਸਮਾਰਟਵਾਚ
Monday, Sep 09, 2019 - 10:33 AM (IST)
 
            
            ਗੈਜੇਟ ਡੈਸਕ– Puma ਨੇ ਆਖਿਰ ਆਪਣੀ ਪਹਿਲੀ ਸਮਾਰਟਵਾਚ ਮਾਰਕੀਟ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸ ਨਵੀਂ ਸਮਾਰਟਵਾਚ ਵਿਚ ਕੁਆਲਕੋਮ ਸਨੈਪਡਰੈਗਨ ਵੀਅਰ 3100 ਚਿੱਪਸੈੱਟ ਲੱਗਾ ਹੈ। ਇਹ ਗੂਗਲ ਦੇ ਵੀਅਰ OS 'ਤੇ ਕੰਮ ਕਰਦੀ ਹੈ।

ਇਹ ਵਾਚ ਖਾਸ ਤੌਰ 'ਤੇ ਐਥਲੀਟਸ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਜੇ ਤੁਸੀਂ ਐਥਲੀਟ ਨਹੀਂ ਵੀ ਹੋ ਤਾਂ ਵੀ ਤੁਸੀਂ ਇਸ ਵਾਚ ਰਾਹੀਂ ਸਿਖਲਾਈ ਲੈ ਸਕਦੇ ਹੋ ਅਤੇ ਆਪਣੇ ਗੋਲਸ ਨੂੰ ਟ੍ਰੈਕ ਕਰ ਸਕਦੇ ਹੋ।

ਲਾਈਟਵੇਟ ਕੰਸਟ੍ਰਸ਼ਨ
ਇਸ ਸਮਾਰਟਵਾਚ ਦਾ ਕੇਸ ਐਲੂਮੀਨੀਅਮ ਅਤੇ ਨਾਇਲੋਨ ਨਾਲ ਬਣਾਇਆ ਗਿਆ ਹੈ ਅਤੇ ਇਸ ਦੀ ਕੰਸਟ੍ਰਕਸ਼ਨ ਕਾਫੀ ਲਾਈਟਵੇਟ ਰੱਖੀ ਗਈ ਹੈ। ਇਸ ਵਿਚ ਗੂਗਲ ਫਿੱਟ ਫੀਚਰ ਮੌਜੂਦ ਹੈ, ਜੋ ਹਾਰਟ ਰੇਟ ਅਤੇ ਵਰਕਆਊਟ ਨੂੰ ਟ੍ਰੈਕ ਕਰਨ ਵਿਚ ਮਦਦ ਕਰੇਗਾ।

ਕਈ ਡਾਇਲਾਂ ਵਾਲੀ ਇਸ ਸਮਾਰਟਵਾਚ ਵਿਚ NFC ਪੇਮੈਂਟ ਫੀਚਰ ਦਿੱਤਾ ਗਿਆ ਹੈ ਅਤੇ ਇਸ ਨੂੰ ਪਹਿਨ ਕੇ ਤੈਰਾਕੀ ਵੀ ਕੀਤੀ ਜਾ ਸਕਦੀ ਹੈ। ਅਜੇ ਇਸ ਦਾ ਨਾਂ ਕੰਪਨੀ ਨੇ ਨਹੀਂ ਦੱਸਿਆ ਪਰ ਇਸ ਨੂੰ 275 ਅਮਰੀਕੀ ਡਾਲਰ (ਲਗਭਗ 19,700 ਰੁਪਏ) ਵਿਚ ਨਵੰਬਰ 'ਚ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            