PUBG ਗੇਮਰਜ਼ ਲਈ ਖੁਸ਼ਖਬਰੀ, ਨਵੀਂ ਅਪਡੇਟ ’ਚ ਮਿਲਣਗੇ ਇਹ ਫੀਚਰਜ਼
Tuesday, Nov 20, 2018 - 10:36 AM (IST)

ਗੈਜੇਟ ਡੈਸਕ– ਪਲੇਅਰ ਅਣਨੋਨ ਬੈਟਲਗ੍ਰਾਊਂਟ (PUBG) ਗੇਮ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਆਪਣੇ ਯੂਜ਼ਰਜ਼ ਨੂੰ ਹੋਰ ਬਿਹਤਰ ਗੇਮਿੰਗ ਅਨੁਭਵ ਦੇਣ ਲਈ ਕੰਪਨੀ ਇਸ ਮੋਬਾਇਲ ਗੇਮ ਦਾ ਚੌਥਾ ਸੀਜ਼ਨ ਲਿਆਉਣ ਦੀ ਤਿਆਰੀ ’ਚ ਹੈ। PUBG ਦੇ ਚੌਥੇ ਸੀਜ਼ਨ ’ਚ ਕਈ ਨਵੇਂ ਫੀਚਰਜ਼ ਜੁੜਨਗੇ। ਸਮਾਰਟਫੋਨ ਯੂਜ਼ਰਜ਼ ਨੂੰ 20 ਨਵੰਬਰ ਨੂੰ PUBG ਦੇ ਨਵੇਂ ਸੀਜ਼ਨ ਦੀ ਅਪਡੇਟ ਮਿਲੇਗੀ।
ਨਵੀਂ ਅਪਡੇਟ
ਨਵੀਂ ਅਪਡੇਟ ਤੋਂ ਬਾਅਦ ਇਸ ਗੇਮ ’ਚ ਹਾਲੀਵੁੱਡ ਫਿਲਮ ਸੁਸਾਈਡ ਸਕਾਡ ਦੇ ਕਰੈਕਟਰਜ਼ ਹਾਰਲੀ ਕਵਿੱਨ ਅਤੇ ਜੋਕਰ ਵੀ ਦਿਸਣਗੇ। ਇਸ ਤੋਂ ਇਲਾਵਾ ਹੁਣ ਅਸਾਲਟ ਰਾਈਫਲ M762 ਵੀ ਮਿਲੇਗੀ। ਨਵੇਂ ਬੈਕਪੈਕਜ਼, ਵ੍ਹੀਕਲਜ਼, ਜਹਾਜ਼, ਪੈਰਾਸ਼ੂਟ, ਸੈਨਹਾਕ ਮੈਪਜ਼ ਅਤੇ ਨਵੇਂ ਸਕੂਟਰਜ਼ ਵੀ ਦੇਖਣ ਨੂੰ ਮਿਲਣਗੇ।
ਹਾਰਡਕੋਲ ਮੋਡ
ਇਸ ਵਾਰ ਆਰਕੇਡ ’ਚ ਹਾਰਡਕੋਲ ਮੋਡ ਵੀ ਦਿੱਤਾ ਜਾਵੇਗਾ ਜਿਸ ਵਿਚ ਮੈਪਜ਼ ’ਤੇ ਦੁਸ਼ਮਨ ਦੇ ਫੁੱਟਪ੍ਰਿੰਟਜ਼ ਨਹੀਂ ਦਿਖਾਈ ਦੇਣਗੇ ਅਤੇ ਇਹ ਵੀ ਨਹੀਂ ਪਤਾ ਲੱਗੇਗਾ ਕਿ ਫਾਇਰਿੰਗ ਕਿੱਧਰ ਹੋ ਰਹੀ ਹੈ, ਹਾਲਾਂਕਿ ਇਹ ਕੰਪਿਊਟਰ ਲਈ ਹੈ।
ਥਰਡ ਸੀਜ਼ਨ
PUBG ਗੇਮ ਦਾ ਬੈਟਰ ਰਾਇਲ ਗੇਮ ਥਰਡ ਸੀਜ਼ਨ 18 ਨਵੰਬਰ ਨੂੰ ਖਤਮ ਹੋ ਚੁੱਕਾ ਹੈ। ਨਵੇਂ ਵਰਜਨ ਦੀ PUBG ’ਚ ਸੀਜ਼ਨ 3 ਦੀ ਰੈਂਕਿੰਗ ਅਤੇ ਸਕੋਰਜ਼ ਨਹੀਂ ਗਿਣੇ ਜਾਣਗੇ ਅਤੇ ਨਵੇਂ ਪੁਰਾਣੇ ਸਾਰੇ ਯੂਜ਼ਰਜ਼ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਸ਼ੁਰੂਆਤ ਕਰਦੀ ਹੋਵੇਗੀ।