ਖ਼ੁਸ਼ਖ਼ਬਰੀ! ਨਵੇਂ ਅਵਤਾਰ ’ਚ ਵਾਪਸ ਆ ਰਹੀ PUBG Mobile, ਕੰਪਨੀ ਨੇ ਕੀਤੀ ਪੁਸ਼ਟੀ

11/12/2020 5:39:45 PM

ਗੈਜੇਟ ਡੈਸਕ– ਪਬਜੀ ਮੋਬਾਇਲ ਦੇ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਪਬਜੀ ਗੇਮ ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਜਲਦ ਹੀ ਪਬਜੀ ਮੋਬਾਇਲ ਹੁਣ ਨਵੇਂ ਅਵਤਾਰ ’ਚ ਵਾਪਸੀ ਕਰੇਗੀ। ਪਬਜੀ ਮੋਬਾਇਲ ਇੰਡੀਆ ਨਾਂ ਦੀ ਗੇਮ ਦੇ ਇਕ ਨਵੇਂ ਵਰਜ਼ਨ ’ਤੇ ਕੰਮ ਚੱਲ ਰਿਹਾ ਹੈ। ਪਬਜੀ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਪਬਜੀ ਮੋਬਾਇਲ ਇੰਡੀਆ ਖ਼ਾਸ ਤੌਰ ’ਤੇ ਭਾਰਤੀ ਬਾਜ਼ਾਰ ਲਈ ਬਣਾਈ ਗਈ ਹੈ। ਡਾਟਾ ਪ੍ਰਾਈਵੇਸੀ ਅਤੇ ਸੁਰੱਖਿਆ ਇਸ ਵਿਚ ਪਹਿਲ ਹੋਵੇਗੀ। ਪਬਜੀ ਕਾਰਪੋਰੇਸ਼ਨ ਦੀ ਮੂਲ ਕੰਪਨੀ KRAFTON ਵੀ ਵੀਡੀਓ ਗੇਮ, ਐਸਕਾਰਟਸ ਦੇ ਨਾਲ-ਨਾਲ ਮਨੋਰੰਜਨ ਅਤੇ ਆਈ.ਟੀ. ਉਦਯੋਗਾਂ ਨੂੰ ਅੱਗੇ ਵਧਾਉਣ ਲਈ ਭਾਰਤ ’ਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਪਬਜੀ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਪਬਜੀ ਮੋਬਾਇਲ ਇੰਡੀਆ ਨੂੰ ਵਿਸ਼ੇਸ਼ ਰੂਪ ਨਾਲ ਭਾਰਤੀ ਗੇਮਰਾਂ ਲਈ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ

PunjabKesari

ਨਵਾਂ ਗੇਮ ਪਲੇਅ ਅਨੁਭਵ
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਗੇਮਰਾਂ ਦੀ ਪ੍ਰਾਈਵੇਸੀ ਅਤੇ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਰੱਖਦੇ ਹੋਏ ਪਬਜੀ ਕਾਰਪੋਰੇਸ਼ਨ ਰੈਗੁਲਰ ਆਡਿਟਸ ਅਤੇ ਵੈਰੀਫਿਕੇਸ਼ੰਸ ਕਰਦੇ ਹੋਏ ਸਟੋਰੇਜ ਸਿਸਟਮ ਨੂੰ ਬਿਹਤਰ ਬਣਾਏਗਾ ਅਤੇ ਯੂਜ਼ਰਸ ਦਾ ਡਾਚਾ ਸੁਰੱਖਿਅਤ ਰੂਪ ਨਾਲ ਮੈਨੇਜ ਕੀਤਾ ਜਾਵੇਗਾ। ਗੇਮਿੰਗ ਅਨੁਭਵ ਨੂੰ ਲੈ ਕੇ ਪਬਜੀ ਕਾਰਪੋਰੇਸ਼ਨ ਵਲੋਂ ਕਿਹਾ ਗਿਆ ਹੈ ਕਿ ਗੇਮ ’ਚ ਵਰਚੁਅਲ ਸਿਮੁਲੇਸ਼ਨ ਟ੍ਰੇਨਿੰਗ ਗ੍ਰਾਊਂਡ ਤੋਂ ਲੈ ਕੇ ਨਵੇਂ ਕਰੈਕਟਰਸ ਅਤੇ ਗਰੀਨ ਹਿਟ ਇਫੈਕਟਸ ਵੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ ਇੰਨ-ਗੇਮ ਟਾਈਮਰ ਦੇ ਕੇ ਬਿਹਤਰ ਗੇਮ ਪਲੇਅ ਹੈਬਿਟਸ ਨੌਜਵਾਨ ਪਲੇਅਰਾਂ ਨੂੰ ਦੇਣ ਦਾ ਵਾਅਦਾ ਵੀ ਕੰਪਨੀ ਨੇ ਕੀਤਾ ਹੈ। 

ਇਹ ਵੀ ਪੜ੍ਹੋ– ਸੈਮਸੰਗ ਨੇ ਭਾਰਤ ’ਚ ਲਾਂਚ ਕੀਤਾ ਅਨੋਖਾ ਰੋਟੇਟਿੰਗ ਟੀ.ਵੀ., ਕੀਮਤ ਜਾਣ ਹੋ ਜਾਓਗੇ ਹੈਰਾਨ

ਖ਼ਾਸ ਐਲੀਮੈਂਟਸ ਅਤੇ ਮੈਪਸ
ਨਾਲ ਹੀ ਇੰਡੀਆ-ਵਿਸ਼ੇਸ਼ ਈ-ਸਪੋਰਟਸ ਈਵੈਂਟਸ, ਸਭ ਤੋਂ ਵੱਡੇ ਗੇਮਿੰਗ ਟੂਰਨਾਮੈਂਟਸ, ਵੱਡੇ ਪ੍ਰਾਈਜ਼ ਪੂਲਸ ਅਤੇ ਬੈਸਟ ਟਰੂਨਾਮੈਂਟ ਪ੍ਰੋਡਕਸ਼ੰਸ ਦੀ ਮਦਦ ਨਾਲ ਕੰਪਨੀ ਵਾਪਸੀ ਕਰਨਾ ਚਾਹੁੰਦੀ ਹੈ। ਪਬਜੀ ਮੋਬਾਇਲ ਇੰਡੀਆ ਦੇ ਲਾਂਚ ਨਾਲ ਜੁੜੀ ਜ਼ਿਆਦਾ ਜਾਣਕਾਰੀ ਜਲਦ ਹੀ ਸਾਹਮਣੇ ਆ ਸਕਦੀ ਹੈ। ਭਾਰਤ ’ਚ ਗੇਮ ਦਾ ਯੂਜ਼ਰਬੇਸ ਕਰੋੜਾਂ ਗੇਮਰਾਂ ਦਾ ਸੀ, ਉਸ ਨੂੰ ਵਾਪਸ ਪਾਉਣ ਲਈ ਪਬਜੀ ਕੁਝ ਇੰਡੀਆ-ਸਪੈਸੀਫਿਕ ਮੈਪ ਜਾਂ ਗੇਮ ਐਲੀਮੈਂਟਸ ਵੀ ਐਡ ਕਰ ਸਕਦੀ ਹੈ। ਕੰਪਨੀ ਬੈਨ ਕੀਤੇ ਜਾਣ ਤੋਂ ਬਾਅਦ ਲਗਾਤਾਰ ਵਾਪਸੀ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਆਪਸ਼ਨ ਭਾਲ ਰਹੀ ਸੀ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 599 ਰੁਪਏ ’ਚ ਮਿਲੇਗਾ 3300GB ਡਾਟਾ

ਜ਼ਿਕਰਯੋਗ ਹੈ ਕਿ ਸਤੰਬਰ ’ਚ ਚੀਨੀ ਐਪਸ ਦੇ ਨਾਲ ਭਾਰਤ ਸਰਕਾਰ ਨੇ ਪਬਜੀ ਨੂੰ ਵੀ ਬੈਨ ਕਰ ਦਿੱਤਾ ਸੀ। ਚੀਨ ਦੇ 118 ਮੋਬਾਇਲ ਐਪਸ ਬੈਨ ਕਰਨ ਤੋਂ ਬਾਅਦ ਕੁਝ ਨਕਲੀ ਐਪ ਵਾਪਸ ਆਏ ਸਨ ਅਤੇ ਉਨ੍ਹਾਂ ਨੂੰ ਵੀ ਬੈਨ ਕੀਤਾ ਗਿਆ ਸੀ। ਪਬਜੀ ਮੋਬਾਇਲ ਇੰਡੀਆ ਭਾਰਤ ’ਚ ਕਦੋਂ ਤਕ ਵਾਪਸੀ ਕਰੇਗੀ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। 


Rakesh

Content Editor

Related News