ਗੂਗਲ ਪਲੇਅ 'ਤੇ PUBG ਗੇਮ ਦੇ ਡਾਊਨਲੋਡ ਹੋਏ 200 ਮਿਲੀਅਨ
Thursday, Dec 20, 2018 - 06:10 PM (IST)
ਗੈਜੇਟ ਡੈਸਕ- PUBG ਮੋਬਾਈਲ ਨੂੰ ਗੂਗਲ ਨੇ ਬੈਸਟ ਗੇਮ ਆਫ ਦ ਈਅਰ ਦਾ ਅਵਾਰਡ ਦਿੱਤਾ ਸੀ। PUBG ਗੇਮ ਇਨ ਦਿਨੀਂ ਮੋਬਾਈਲ ਯੂਜ਼ਰਸ 'ਚ ਬੇਹੱਦ ਪਾਪੂਲਰ ਹੈ। ਗੂਗਲ ਪਲੇਅ 'ਤੇ ਹੁਣ ਤੱਕ 200 ਮਿਲੀਅਨ ਤੋਂ ਜ਼ਿਆਦਾ (20 ਕਰੋੜ ਤੋਂ ਜ਼ਿਆਦਾ) ਡਾਊਨਲੋਡ ਹੋ ਚੁੱਕੇ ਹਨ। ਇਸ ਗੇਮ ਦੇ ਡੇਲੀ ਯੂਜ਼ਰਸ ਦੀ ਗਿਣਤੀ 30 ਮਿਲੀਅਨ ਪਹੁੰਚ ਗਈ ਹੈ। PUBG ਨੂੰ Fortnite ਸਖਤ ਚੁਣੌਤੀ ਦੇ ਰਿਹੇ ਹੈ ਪਰ ਫਿਲਹਾਲ ਅਜੇ ਕਾਫ਼ੀ ਪਿੱਛੇ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ Fortnite ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਪਲੇਟਫਾਰਮ ਐਂਡ੍ਰਾਇਡ 'ਤੇ ਕਾਫ਼ੀ ਦੇਰ ਤੋਂ ਆਇਆ।
ਇਕ ਦੂਜਾ ਕਾਰਨ ਇਹ ਵੀ ਹੈ ਕਿ ਐਂਡ੍ਰਾਇਡ ਯੂਜ਼ਰਸ Fortnite ਗੇਮ ਡਾਇਰੈਕਟ ਪਲੇਅ ਸਟੋਰ ਤੋਂ ਡਾਊਨਲੋਡ ਨਹੀਂ ਕਰ ਸਕਦੇ। ਇਸ ਦੇ ਲਈ ਯੂਜ਼ਰ ਨੂੰ Fortnite ਦੇ ਡਿਵੈਲਪਰ ਏ. ਪੀ. ਕੇ ਗੇਮਜ਼ ਦੀ ਵੈੱਬਸਾਈਟ 'ਤੇ ਜਾ ਕੇ ਹੀ ਡਾਊਨਲੋਡ ਕਰਨੀ ਹੋਵੇਗੀ। ਇਕ ਰਿਪੋਰਟ ਦੇ ਮੁਤਾਬਕ PUBG ਨੇ iOS 'ਤੇ ਵੀ Fortnite ਦੀ ਆਮਦਨ ਨੂੰ ਪਾਰ ਕਰ ਲਿਆ ਹੈ।
PUBG ਗੇਮ ਨੂੰ ਲਾਂਚ ਹੋਏ ਅਜੇ ਸਿਰਫ਼ 8 ਮਹੀਨੇ ਹੋਏ ਹਨ। ਇਸ ਤੋਂ ਬਾਅਦ ਇੰਡੀਆ 'ਚ PUBG ਟੂਰਨਮੈਂਟ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਜਿਸ 'ਚ 250,000 ਰਜਿਸਟ੍ਰੇਸ਼ਨ ਕੀਤੇ ਜਾ ਚੁੱਕੇ ਹਨ। ਦੇਸ਼ ਦੇ 30 ਸ਼ਹਿਰਾਂ ਦੇ 1000 ਤੋਂ ਜ਼ਿਆਦਾ ਕਾਲਜ ਇਨ੍ਹਾਂ ਟੂਰਨਮੈਂਟ 'ਚ ਹਿੱਸਾ ਲਿਆ। ਇਸ ਤੋਂ ਪਹਿਲਾਂ ਅੱਜ PUBG ਦੇ ਸ਼ੌਕੀਨਾ ਲਈ ਐਂਡ੍ਰਾਇਡ ਤੇ iOS ਡਿਵਾਈਸ 'ਤੇ ਇਸ ਦਾ ਲੇਟੈਸਟ 0.10.0 ਵਰਜਨ ਆਖ਼ਿਰਕਾਰ ਰਿਲੀਜ਼ ਕਰ ਦਿੱਤਾ ਗਿਆ। PUBG Mobile Vikendi map ਅੱਜ ਮਤਲਬ 20 ਦਸੰਬਰ ਤੋਂ ਡਾਊਨਲੋਡ ਲਈ ਉਪਲੱਬਧ ਹੈ। ਦੱਸ ਦੇਈਏ ਕਿ ਪਬ. ਜੀ ਨੇ ਇਸ ਦਾ ਐਲਾਨ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਕੀਤਾ ਸੀ।
