PUBG Mobile ਦੀ ਲੇਟੈਸਟ ਅਪਡੇਟ ’ਚ ਸ਼ਾਮਲ ਹੋਏ ਕਈ ਸ਼ਾਨਦਾਰ ਫੀਚਰਸ

Sunday, May 10, 2020 - 01:07 AM (IST)

PUBG Mobile ਦੀ ਲੇਟੈਸਟ ਅਪਡੇਟ ’ਚ ਸ਼ਾਮਲ ਹੋਏ ਕਈ ਸ਼ਾਨਦਾਰ ਫੀਚਰਸ

ਗੈਜੇਟ ਡੈਸਕ—ਜੇਕਰ ਤੁਸੀਂ PUBG Mobile ਗੇਮ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਟੇਸੈਂਟ ਗੇਮਸ ਨੇ  PUBG Mobile ਗੇਮ ਦੀ ਲੇਟੈਸਟ ਅਪਡੇਟ 0.18.0 ਨੂੰ ਰਿਲੀਜ਼ ਕਰ ਦਿੱਤਾ ਹੈ। ਇਸ ਨਵੀਂ ਅਪਡੇਟ ’ਚ ਯੂਜ਼ਰ ਨੂੰ ਮੈਡ ਮੀਰਾਮਰ ਅਤੇ ਜ਼ਿਆਦਾ ਹਥਿਆਰ ਦੇ ਨਾਲ ਹੀ ਕਈ ਸਾਰੇ ਨਵੇਂ ਫੀਚਰਸ ਵੀ ਵਰਤਣ ਨੂੰ ਮਿਲੇ ਹਨ। ਬਗ ਫਿਕਸ ਦੇ ਨਾਲ ਇਸ ਅਪਡੇਟ ਰਾਹੀਂ ਗੇਮ ’ਚ ਕਾਫੀ ਸੁਧਾਰ ਵੀ ਦੇਖਣ ਨੂੰ ਮਿਲਿਆ ਹੈ।

Mad Miramar ਅਪਡੇਟ
PUBG mobile ਦੀ ਇਸ ਅਪਡੇਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ’ਚ ਮੀਰਾਮਰ ਮੈਪ ਸ਼ਾਮਲ ਕੀਤਾ ਗਿਆ ਹੈ ਜੋ ਕਿ ਨਵੀਆਂ ਚੀਜ਼ਾਂ ਆਫਰ ਕਰ ਰਿਹਾ ਹੈ। ਇਸ ਮੈਪ ਦੇ ਉੱਤਰੀ ਹਿੱਸੇ ’ਚ ਇਕ ਰੇਗਿਸਤਾਨ ਮਿਲੇਗਾ। ਇਸ ਤੋਂ ਇਲਾਵਾ ਇਸ ਮੈਪ ’ਚ ਪਲੇਅਰਸ ਨੂੰ ਨਵਾਂ ਰੇਸਟ੍ਰੈਕ ਵੀ ਮਿਲੇਗਾ।

ਨਵਾਂ ਵ੍ਹੀਕਲ ਤੇ ਵੈਪਨ
ਇਸ ਮੈਪ ’ਚ Golden Mirado ਨਾਂ ਦੇ ਇਕ ਨਵੇਂ ਵ੍ਹੀਕਲ ਨੂੰ ਸ਼ਾਮਲ ਕੀਤਾ ਗਿਆ ਹੈ। ਉੱਥੇ ਮੀਰਾਮਰ ਮੈਪ ’ਚ ਤੁਹਾਨੂੰ ਨਵੇਂ ਵੇਡਿੰਗ ਮਸ਼ੀਨ, ਸੈਂਡਸਟਰਾਮ ਇਫੈਕਟ, ਨਵੇਂ ਅਚੀਵਮੈਂਟ ਅਤੇ ਰਿਵਾਰਡ ਵਰਗੀਆਂ ਸੁਵਿਧਾਵਾਂ ਵੀ ਮਿਲਣਗੀਆਂ। ਇਸ ਨਵੀਂ ਅਪਡੇਟ ’ਚ ਯੂਜ਼ਰਸ ਨੂੰ ਪੀ90 ਵੈਪਨ ਵੀ ਮਿਲੇਗਾ। 9mm ਦੇ ਰਾਊਂਡ ਫਾਇਰ ਕਰਨ ਵਾਲੀ ਇਸ ਗੰਨ ਦੀ ਮੈਗਜੀਨ ਕਪੈਸਿਟੀ 50 ਸ਼ਾਟਸ ਦੀ ਹੋਵੇਗੀ। ਜਾਣਕਾਰੀ ਲਈ ਦੱਸ ਦੇਈਏ ਕਿ 13 ਮਈ ਨੂੰ ਇਸ ਗੇਮ ਦਾ ਰਾਇਲ ਪਾਸ ਸੀਜ਼ਨ 13 ਵੀ ਸ਼ੁਰੂ ਹੋਣ ਵਾਲਾ ਹੈ।


author

Karan Kumar

Content Editor

Related News