PTron ਨੇ ਲਾਂਚ ਕੀਤਾ ਸਮਾਰਟ ਵਾਇਰਲੈੱਸ ਸਟੀਰੀਓ ਈਅਰਬਡ

Thursday, Dec 13, 2018 - 02:24 PM (IST)

PTron ਨੇ ਲਾਂਚ ਕੀਤਾ ਸਮਾਰਟ ਵਾਇਰਲੈੱਸ ਸਟੀਰੀਓ ਈਅਰਬਡ

ਗੈਜੇਟ ਡੈਸਕ– ਮੋਬਾਇਲ ਐਕਸੈਸਰੀਜ਼ ਬ੍ਰਾਂਡ ਪੀਟ੍ਰੋਨ ਨੇ ਭਾਰਤ ’ਚ ਆਪਣਾ ਨਵਾਂ ਸਪੰਕ, ਹਾਈਐਂਡ ਸੁਵਿਧਾਵਾਂ ਨਾਲ ਲੈਸ ਪ੍ਰੀਮੀਅਮ ਈਅਰਬਡ PTron Spunk ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਈਅਰਬਡ ਕਾਫੀ ਮਜਬੂਤ ਹੈ ਅਤੇ ਇਸ ਵਿਚ ਤੇਜ਼ ਕਨੈਕਟੀਵਿਟੀ ਲਈ ਲੇਟੈਸਟ ਬਲੂਟੁੱਥ v5.0 ਅਤੇ IPX5 ਰੇਟਿੰਗ ਹੈ ਜਿਸ ਕਾਰਨ ਧੂੜ, ਸਪੀਨਾ ਅਤੇ ਪਾਣੀ ਨਾਲ ਇਹ ਖਰਾਬ ਨਹੀਂ ਹੋਵੇਗਾ। ਇਸ ਦੇ ਨਾਲ 6 ਮਹੀਨੇ ਦੀ ਵਾਰੰਟੀ ਮਿਲ ਰਹੀ ਹੈ ਅਤੇ ਇਸ ਦੀ ਕੀਮਤ 2,999 ਰੁਪਏ ਹੈ। 

PunjabKesari

ਪੀਟ੍ਰੋਨ ਸਪੰਕ ’ਚ 500mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ ਕੰਪਨੀ ਨੇ 160 ਘੰਟੇ ਦਾ ਸਟੈਂਡਬਾਈ ਟਾਈਮ ਅਤੇ 4 ਘੰਟੇ ਦਾ ਟਾਕਟਾਈਮ ਦੇਣ ਦਾ ਦਾਅਵਾ ਕੀਤਾ ਹੈ। ਇਸ ਦੇ ਬਲੂਟੁੱਥ ਦੀ ਰੇਂਜ 10 ਮੀਟਰ ਹੈ। ਪੀਟ੍ਰੋਨ ਸਪੰਕ ਨੂੰ 1.5 ਘੰਟੇ ’ਚ ਚਾਰਜ ਕੀਤਾ ਜਾ ਸਕਦਾ ਹੈ। ਇਸ ਲਈ ਕੰਪਨੀ ਨੇ ਇਸ ਵਿਚ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਹੈ।

PunjabKesari

ਇਸ ਵਿਚ ਆਡੀਓ ਲਈ HFP1.6, HSP1.1, A2DP1.2, A2DP, AVRCP1.5, SPP1.0, PBAP1.0 ਦਾ ਸਪੋਰਟ ਹੈ। ਇਸ ਦੀ ਮਦਦ ਨਾਲ ਤੁਸੀਂ ਫੋਨ ’ਤੇ ਗੱਲ ਵੀ ਕਰ ਸਕੇਦ ਹੋ, ਇਸ ਲਈਕੰਪਨੀ ਨੇ ਈਅਰਬਡ ’ਚ ਐੱਚ.ਡੀ. ਇਨਬਿਲਟ ਮਾਈਕ ਵੁਆਇਸ ਅਸਿਸਟੈਂਸ ਦਾ ਸਪੋਰਟ ਦਿੱਤਾ ਹੈ। ਇਕ ਹੀ ਸਮੇਂ ’ਤੇ ਇਸ ਈਅਰਬਡ ਨੂੰ ਦੋ ਸਮਾਰਟਫੋਨ/ਟੈਬਲੇਟ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਸ ਦੀ ਵਿਕਰੀ PTron.in, LatestOne.com ਅਤੇ Flipkart.com ’ਤੇ ਹੋ ਰਹੀ ਹੈ। 


Related News