ਅਗਲੇ ਮਹੀਨੇ ਲਾਂਚ ਹੋਵੇਗਾ ਸੋਨੀ ਦਾ ਨਵਾਂ PS4 Slim (ਤਸਵੀਰਾਂ)
Monday, Aug 22, 2016 - 01:12 PM (IST)
ਜਲੰਧਰ- ਸੋਨੀ PS4 Slim ਨੂੰ ਲੈ ਕੇ ਇਕ ਨਵੀਂ ਰਿਪੋਰਟ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪਲੇਅ ਸਟੇਸ਼ਨ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਪਤਲਾ ਅਤੇ ਛੋਟਾ ਵੇਰੀਅੰਟ ਹੋਵੇਗਾ। ਮੈਟ ਫਿਨਿਸ਼ ਦੇ ਨਾਲ ਇਸ ਦੇ ਖੱਬੇ ਪਾਸੇ ਇਜੈੱਕਟ ਅਤੇ ਪਾਵਰ ਬਟਨ ਦਿੱਤੇ ਗਏ ਹਨ ਅਤੇ ਇਸ ਦਾ ਡਿਜ਼ਾਈਨ ਰੋਂਬਸ ਸ਼ੇਪ ਦਾ ਹੈ। ਇਸ ਦੇ ਹੇਠਲੇ ਪਾਸੇ ਰਬੜ ਗ੍ਰਿੱਪ ਲੱਗੀ ਹੈ ਜੋ ਇਸ ਨੂੰ ਕਿਤੇ ਵੀ ਰੱਖ ਕੇ ਚੱਲਾਉਣ ''ਚ ਮਦਦ ਕਰੇਗੀ।
PS4 ਦੇ ਇਸ CUH-20161 ਮਾਡਲ ਨੂੰ 500GB ਕਪੈਸਿਟੀ ਦੇ ਨਾਲ ਉਪਲੱਬਧ ਕੀਤਾ ਜਾਵੇਗਾ। ਸੋਨੀ ਸਤੰਬਰ ਮਹੀਨੇ ''ਚ ਇਕ ਪਲੇਅ ਸਟੇਸ਼ਨ ਇਵੈਂਟ ਰੱਖੇਗੀ ਜਿਸ ਵਿਚ ਕੰਪਨੀ ਇਸ ਮੱਧ ਆਕਾਰ ਦੇ ਪਲੇਅ ਸਟੇਸ਼ਨ ਨੂੰ ਲਾਂਚ ਕਰੇਗੀ।
