ਟੈਸਟਿੰਗ ਦੌਰਾਨ ਨਜ਼ਰ ਆਇਆ Tata 45X ਕਾਰ ਦਾ ਪ੍ਰੋਡਕਸ਼ਨ ਵਰਜਨ

11/12/2018 12:32:27 PM

ਆਟੋ ਡੈਸਕ– ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ Tata 45X ਕਾਰ ਦੇ ਪ੍ਰੋਡਕਸ਼ਨ ਵਰਜਨ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਪ੍ਰੀਮੀਅਮ ਹੈਚਬੈਕ ਕਾਰ ’ਚ ਟਾਟਾ ਮੋਟਰਜ਼ ਦੀ ਨਹੀਂ ਇੰਪੈਕਟ 2.0 ਡਿਜ਼ਾਈਨ ਫਿਲੋਸਫੀ ਹੋਵੇਗੀ। ਨਵੀਂ ਕਾਰ ’ਚ ਪ੍ਰੋਜੈਕਟਰ ਲੈਂਪਜ਼ ਅਤੇ ਐਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਸਲੀਕਰ ਹੈੱਡਲੈਂਪਜ਼ ਹੋਣਗੇ। ਕਾਰ ’ਚ ਵੱਡਾ ਏਅਰਡੈਮ ਅਤੇ ਸ਼ਾਰਪ ਲੁਕਿੰਗ ਫੋਗ ਲਾਈਟਾਂ ਮਿਲਣਗੀਆਂ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ 2019 ’ਚ ਲਾਂਚ ਕੀਤਾ ਜਾ ਸਕਦਾ ਹੈ।

PunjabKesari

ਇੰਜਣ
ਟਾਟਾ 45ਐਕਸ ਦੇ ਇੰਜਣ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਟਾਟਾ ਨੈਕਸਨ ਵਾਲਾ 1.2 ਲੀਟਰ ਰੇਵੋਟ੍ਰੋਨ ਪੈਟਰੋਲ ਇੰਜਣ ਅਤੇ 1.5 ਲੀਟਰ ਰੇਵੋਟ੍ਰੋਨ ਡੀਜ਼ਲ ਇੰਜਣ ਇਸ ਵਿਚ ਦਿੱਤਾ ਜਾ ਸਕਦਾ ਹੈ।

ਕੈਬਿਨ
ਕਾਰ ਦੇ ਡੈਸ਼ਬੋਰਡ ਦਾ ਡਿਜ਼ਾਈਨ ਸਪੋਰਟੀ ਹੋਵੇਗਾ। ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਸਪੋਰਟ ਦੇ ਨਾਲ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਮਿਲੇਗਾ। ਮਾਊਂਟਿਡ ਕੰਟਰੋਲ ਦੇ ਨਾਲ ਆਉਣ ਵਾਲੇ ਸਟੇਅਰਿੰਗ ਵ੍ਹੀਲਜ਼ ’ਤੇ ਸਿਲਵਰ ਫਿਨਿਸ਼, 8 ਸਪੀਕਰ ਹਾਰਮਨ ਆਡੀਓ ਸਿਸਟਮ ਅਤੇ ਇਲੈਕਟ੍ਰਿਕ ਅਡਜਸਟੇਬਲ ਵਿੰਗ ਮਿਰਰਜ਼ ਇਸ ਵਿਚ ਦਿੱਤੇ ਜਾ ਸਕਦੇ ਹਨ।

PunjabKesari

ਸੇਫਟੀ ਫੀਚਰਜ਼
ਸੇਫਟੀ ਲਈ ਇਸ ਵਿਚ ਈ.ਬੀ.ਡੀ., ਡਿਊਲ ਫਰੰਟ ਏਅਰਬੈਗ, ਰੀਅਰ ਪਾਰਕਿੰਗ ਸੈਂਸਰ, ਸੀਟ ਬੈਲਟ ਰਿਮਾਇੰਡਰ ਅਤੇ ਸਪੀਡ ਅਲਰਟ ਸਿਸਟਮ ਸਟੈਂਡਰਡ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਾਰ ’ਚ ਟਾਟਾ 45ਐਕਸ ਦਾ ਫਰੰਟ ਸਪੋਰਟ ਲੁੱਕ ’ਚ ਦਿੱਤਾ ਗਿਆ ਹੈ। ਇਸ ਵਿਚ 4 ਸਪੋਕ ਅਲੌਏ ਵ੍ਹੀਲਜ਼ ਹਨ।


Related News