ਜਲਦੀ ਹੀ Prisma App ''ਚ ਐਡ ਹੋਵੇਗਾ ਇਹ ਕਮਾਲ ਦਾ ਫੀਚਰ
Thursday, Jul 28, 2016 - 04:07 PM (IST)

ਜਲੰਧਰ- ਫੋਟੋ ਐਡਿਟਿੰਗ ਐਪ ਪ੍ਰਿਜ਼ਮਾ ਨੇ ਬਹੁਤ ਹੀ ਘੱਟ ਸਮੇਂ ''ਚ ਬੇਹੱਦ ਲੋਕਪ੍ਰਿਅਤਾ ਹਾਸਿਲ ਕਰ ਲਈ ਹੈ। ਇਹ ਐਪ ਜੂਨ ''ਚ ਲਾਂਚ ਹੋਈ ਸੀ ਅਤੇ ਹੁਣ ਤੱਕ 65 ਮਿਲੀਅਨ ਤਸਵੀਰਾਂ ਨੂੰ ਕਲਾਤਮਕ ਚਿੱਤਰਕਾਰੀ ਦਾ ਰੂਮ ਦਿੱਤਾ ਜਾ ਚੁੱਕਾ ਹੈ। ਜੇਕਰ ਤੁਸੀਂ ਵੀ ਇਸ ਐਪ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ।
ਪ੍ਰਿਜ਼ਮਾ ਲੈਬਸ ਦੇ ਕੋ-ਫਾਊਂਡਰ Alexey Moiseenkov ਨੇ ਬਲੂਮਬਰਗ ਨੂੰ ਦੱਸਿਆ ਕਿ ਕੰਪਨੀ ਇਕ ਨਵੇਂ ਟੂਲ ''ਤੇ ਕੰਮ ਕਰ ਰਹੀ ਹੈ ਜਿਸ ਨਾਲ ਫੋਟੋ ਦੀ ਤਰ੍ਹਾਂ ਵੀਡੀਓ ਕਲਿੱਪਸ ਨੂੰ ਵੀ ਇਫੈੱਕਟ ਦਿੱਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਟੈਕਨਾਲੋਜੀ ਤਿਆਰ ਹੈ ਅਤੇ ਇਸ ਨੂੰ ਆਉਣ ਵਾਲੇ ਕੁਝ ਹਫਤਿਆਂ ''ਚ ਲਾਂਚ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਲਾਂਚਿੰਗ ਤੋਂ ਬਾਅਦ ਆਈ.ਓ.ਐੱਸ. ਡਿਵਾਈਸ ''ਤੇ ਇਹ ਐਪ 16.5 ਮਿਲੀਅਨ ਯੂਜ਼ਰਸ ਦੁਆਰਾ ਡਾਊਨਲੋਡ ਕੀਤੀ ਗਈ ਹੈ। ਇਸੇ ਹਫਤੇ ਐਂਡ੍ਰਾਇਡ ਡਿਵਾਈਸ ਲਈ ਲਾਂਚ ਹੋਈ ਇਸ ਐਪ ਨੂੰ ਹਰ ਰੋਜ਼ 2 ਮਿਲੀਅਨਲ ਯੂਜ਼ਰਸ ਦੁਆਰਾ ਡਾਊਨਲੋਡ ਕੀਤੀ ਜਾ ਰਹੀ ਹੈ।