7,000 ਰੁਪਏ ਵਧੀਆਂ ਇਸ ਧਾਕੜ ਫੋਨ ਦੀਆਂ ਕੀਮਤਾਂ ! ਜਾਣੋ ਫੋਨ ਦੀ ਖਾਸੀਅਤਾਂ

Thursday, Oct 22, 2026 - 03:04 PM (IST)

7,000 ਰੁਪਏ ਵਧੀਆਂ ਇਸ ਧਾਕੜ ਫੋਨ ਦੀਆਂ ਕੀਮਤਾਂ ! ਜਾਣੋ ਫੋਨ ਦੀ ਖਾਸੀਅਤਾਂ

ਗੈਜੇਟ ਡੈਸਕ - ਜੇਕਰ ਤੁਸੀਂ OPPO ਦਾ Reno 16 5G ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਕੰਪਨੀ ਨੇ ਇਕ ਵਾਰ ਫਿਰ ਆਪਣੇ ਇਸ ਫੋਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਇਹ ਕੀਮਤ ਆਮ ਨਹੀਂ ਸਗੋਂ 7,000 ਰੁਪਏ ਹੈ। 8GB RAM ਅਤੇ 256GB ਸਟੋਰੇਜ ਵਾਲੇ OPPO Reno 16 ਦੀ ਕੀਮਤ 6,000 ਰੁਪਏ ਵਧਾ ਦਿੱਤੀ ਗਈ ਹੈ ਅਤੇ 12GB RAM ਅਤੇ 256GB ਸਟੋਰੇਜ ਮਾਡਲ ₹7,000 ਮਹਿੰਗਾ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨਵੀਆਂ ਕੀਮਤਾਂ ਅੱਜ ਤੋਂ ਭਾਵ ਕਿ 22 ਅਕਤੂਬਰ ਤੋਂ ਲਾਗੂ ਹੋ ਚੁੱਕੀਆਂ ਹਨ। ਆਓ ਇਸ ਫੋਨ ਦੇ ਬਾਕੀ ਵੇਰਵੇ ਬਾਰੀ ਜਾਣਕਾਰੀ ਹਾਸਲ ਕਰਦੇ ਹਾਂ। 

OPPO ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, Reno 16 5G ਦੇ 8GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ ਪਹਿਲਾਂ ₹66,999 ਸੀ ਪਰ ਹੁਣ ਇਸਦੀ ਕੀਮਤ ₹6,000 ਵਧ ਕੇ ₹72,999 ਹੋ ਗਈ ਹੈ। ਫੋਨ ਦਾ 12GB RAM + 256GB ਸਟੋਰੇਜ ਵੇਰੀਐਂਟ ਪਹਿਲਾਂ ₹72,999 'ਚ ਉਪਲਬਧ ਸੀ। ਹੁਣ, ਗਾਹਕਾਂ ਨੂੰ ਇਸਦੇ ਲਈ ₹7,000 ਹੋਰ ਜਾਂ ₹79,999 ਦਾ ਭੁਗਤਾਨ ਕਰਨਾ ਪਵੇਗਾ। ਇਸ ਦੇ ਨਤੀਜੇ ਵਜੋਂ ਦੋਵਾਂ ਫੋਨਾਂ ਦੀ ਕੀਮਤ 'ਚ ਕਾਫ਼ੀ ਵਾਧਾ ਹੋਇਆ ਹੈ। ਹਾਲਾਂਕਿ ਇਸ ਵਾਧੇ ਦਾ ਕਾਰਨ ਉਪਲਬਧ ਕੀਮਤ ਵਾਧੇ ਦੇ ਨੋਟਿਸ 'ਚ ਨਹੀਂ ਦੱਸਿਆ ਗਿਆ ਹੈ, ਪਰ ਪਿਛਲੇ ਕੁਝ ਮਹੀਨਿਆਂ ਤੋਂ ਕੰਪੋਨੈਂਟ ਦੀਆਂ ਕੀਮਤਾਂ 'ਚ ਵਾਧੇ ਦੇ ਰੁਝਾਨ ਨੇ ਇਕ ਵਾਰ ਫਿਰ ਇਹ ਕੀਮਤ ਵਾਧਾ ਕੀਤਾ ਹੈ।

ਇਸ ਫੋਨ 'ਚ 6.32-ਇੰਚ ਦੀ FullHD+ AMOLED ਡਿਸਪਲੇਅ ਹੈ। ਇਸ ਫੋਨ 'ਚ Qualcomm Snapdragon 7 Gen 4 ਚਿੱਪਸੈੱਟ ਹੈ, ਜੋ ਰੋਜ਼ਾਨਾ ਵਰਤੋਂ ਅਤੇ ਮਲਟੀਟਾਸਕਿੰਗ ਲਈ ਵਧੀਆ ਹੈ। ਫੋਟੋਗ੍ਰਾਫੀ ਲਈ, OPPO Reno 16 5G ਦੇ ਪਿਛਲੇ ਪੈਨਲ 'ਤੇ ਟ੍ਰਿਪਲ ਕੈਮਰਾ ਸੈੱਟਅੱਪ ਹੈ, ਜਿਸ 'ਚ 50MP ਮੁੱਖ ਕੈਮਰਾ, 50MP 3.5x ਟੈਲੀਫੋਟੋ ਪੋਰਟਰੇਟ ਕੈਮਰਾ, ਅਤੇ 50MP ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 50MP ਫਰੰਟ ਕੈਮਰਾ ਹੈ। ਪਾਵਰ ਬੈਕਅੱਪ ਲਈ, OPPO Reno 16 5G 6,700mAh ਬੈਟਰੀ ਨਾਲ ਲੈਸ ਹੈ। ਇਹ ਤੇਜ਼ ਚਾਰਜਿੰਗ ਲਈ 80W SUPERVOOC ਫਾਸਟ ਚਾਰਜਿੰਗ ਦਾ ਸਮਰਥਨ ਕਰਦਾ ਹੈ।
 


author

Sunaina

Content Editor

Related News