10,000 mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ ਧਾਕੜ ਫੋਨ ! ਜਾਣੋ ਫੀਚਰਜ਼

Wednesday, Oct 21, 2026 - 01:20 PM (IST)

10,000 mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ ਧਾਕੜ ਫੋਨ ! ਜਾਣੋ ਫੀਚਰਜ਼

ਗੈਜੇਟ ਡੈਸਕ -  ਸ਼ਕਤੀਸ਼ਾਲੀ ਬੈਟਰੀ ਨਾਲ  Redmi ਦਾ K100 ਸਮਾਰਟਫੋਨ ਜਲਦ ਲਾਂਚ ਹੋਣ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਇਸ ਦੇ ਕਈ ਵੇਰਵੇਂ ਅਧਿਕਾਰਤ ਤੌਰ 'ਤੇ ਸਾਂਝੇ ਕਰ ਦਿੱਤੇ ਹਨ। ਕੰਪਨੀ ਨੇ ਆਪਣੇ ਆਉਣ ਵਾਲੇ ਸਮਾਰਟਫੋਨ ਲਈ ਇੱਕ ਟੀਜ਼ਰ ਪੋਸਟਰ ਸਾਂਝਾ ਕੀਤਾ ਹੈ, ਜਿਸ 'ਚ ਇਸਦੀ ਬੈਟਰੀ ਸਮਰੱਥਾ ਦਾ ਖੁਲਾਸਾ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ , 10,000mAh ਬੈਟਰੀ ਨਾਲ Redmi K100 ਸਮਾਰਟਫੋਨ Xiaomi ਦਾ ਪਹਿਲਾ ਫੋਨ ਹੋਵੇਗਾ। ਇਸ ਦੌਰਾਨ Xiaomi ਦਾ ਦਾਅਵਾ ਹੈ ਕਿ ਇਹ ਫੋਨ ਕੰਪਨੀ ਦੀ ਲੇਟੈਸਟ ਜਿਨਸ਼ਾਜਿਆਂਗ ਬੈਟਰੀ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਵੀਂ ਬੈਟਰੀ 'ਚ 28% ਸਿਲੀਕਾਨ-ਕਾਰਬਨ ਕੰਟੈਂਟ ਹੈ ਅਤੇ 957Wh/L ਦੀ ਊਰਜਾ ਘਣਤਾ ਹੈ, ਜੋ -20 ਡਿਗਰੀ ਤੱਕ ਘੱਟ ਤਾਪਮਾਨ 'ਤੇ ਵੀ ਸਥਿਰ ਉੱਚ-ਪ੍ਰਦਰਸ਼ਨ ਸੰਚਾਲਨ ਦੀ ਪੇਸ਼ਕਸ਼ ਕਰਦੀ ਹੈ।

ਹਾਲਾਂਕਿ Xiaomi ਦੇ ਪ੍ਰਧਾਨ ਲੂ ਵੇਇਬਿੰਗ ਨੇ ਦਾਅਵਾ ਕੀਤਾ ਹੈ ਕਿ ਇਹ ਫੋਨ ਇਕ ਵਾਰ ਚਾਰਜ ਕਰਨ 'ਤੇ 29 ਘੰਟੇ ਦਾ ਸ਼ਾਰਟ-ਵੀਡੀਓ ਪਲੇਬੈਕ, 24 ਘੰਟੇ ਲਾਈਵ ਸਟ੍ਰੀਮਿੰਗ ਅਤੇ 47 ਘੰਟੇ ਦਾ ਸੰਗੀਤ ਪਲੇਬੈਕ ਪ੍ਰਦਾਨ ਕਰ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 18 ਘੰਟੇ ਤੱਕ ਨੈਵੀਗੇਸ਼ਨ, 46 ਘੰਟੇ ਤੱਕ ਪੜ੍ਹਨ ਅਤੇ 1,000 ਛੋਟੇ ਡਰਾਮਾ ਐਪੀਸੋਡ ਪ੍ਰਦਾਨ ਕਰ ਸਕਦਾ ਹੈ। ਇਹ Redmi ਫੋਨ 100W ਵਾਇਰਡ ਚਾਰਜਿੰਗ ਅਤੇ 27W ਵਾਇਰਡ ਰਿਵਰਸ ਚਾਰਜਿੰਗ ਦਾ ਸਮਰਥਨ ਕਰਦਾ ਹੈ। ਕੰਪਨੀ ਨੇ ਫੋਨ ਵਿੱਚ ਬਾਈਪਾਸ ਚਾਰਜਿੰਗ ਫੀਚਰ ਵੀ ਦਿੱਤਾ ਹੈ।

Redmi K100 ਸਮਾਰਟਫੋਨ 'ਚ 6.83-ਇੰਚ ਡਿਸਪਲੇਅ ਹੋਣ ਦੀ ਉਮੀਦ ਹੈ ਜਿਸਦੀ ਰਿਫਰੈਸ਼ ਰੇਟ 165Hz ਅਤੇ ਪੀਕ ਬ੍ਰਾਈਟਨੈੱਸ 3,500 nits ਹੋਵੇਗੀ। ਇਹ ਫੋਨ 480Hz ਮਲਟੀ-ਫਿੰਗਰ ਟੱਚ ਨੂੰ ਸਪੋਰਟ ਕਰੇਗਾ। Xiaomi ਦਾ ਕਹਿਣਾ ਹੈ ਕਿ ਇਹ ਫੋਨ 165fps 'ਤੇ 40 ਤੋਂ ਵੱਧ ਗੇਮਾਂ ਖੇਡ ਸਕਦਾ ਹੈ।

ਕੰਪਨੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਕਿ ਇਹ ਆਉਣ ਵਾਲਾ Redmi ਫੋਨ ਸਨੈਪਡ੍ਰੈਗਨ 8 ਏਲੀਟ ਪ੍ਰੋਸੈਸਰ ਅਤੇ D2 ਗੇਮਿੰਗ ਡਿਸਪਲੇਅ ਨਾਲ ਲੈਸ ਹੋਵੇਗਾ। ਇਹ ਦੂਜੀ ਚਿੱਪ ਗੇਮਿੰਗ ਦੌਰਾਨ ਗ੍ਰਾਫਿਕਸ ਅਤੇ ਫਰੇਮ ਰੇਟਾਂ 'ਚ ਸੁਧਾਰ ਕਰੇਗੀ। ਇਹ ਫੋਨ HyperOS 4 ਦੇ ਨਾਲ ਆਵੇਗਾ। ਫੋਨ ਦੇ ਪਿਛਲੇ ਹਿੱਸੇ ਵਿੱਚ ਇੱਕ ਹਰੀਜੱਟਲ ਕੈਮਰਾ ਮੋਡੀਊਲ ਦਿੱਤਾ ਜਾਵੇਗਾ, ਜਿਸ ਵਿੱਚ ਬੋਸ-ਟਿਊਨ ਆਡੀਓ ਦੀ ਬ੍ਰਾਂਡਿੰਗ ਵੀ ਦਿਖਾਈ ਦੇਵੇਗੀ।


author

Sunaina

Content Editor

Related News