50MP ਕੈਮਰੇ ਤੇ 6700mAh ਦੀ ਬੈਟਰੀ ਨਾਲ ਲਾਂਚ ਹੋਇਆ ਸ਼ਾਨਦਾਰ ਫੋਨ ! ਜਾਣੋ ਕੀਮਤ
Wednesday, Oct 21, 2026 - 01:42 PM (IST)
ਗੈਜੇਟ ਡੈਸਕ - ਵੀਅਤਨਾਮ 'ਚ Poco X8s ਸਮਾਰਟਫੋਨ ਲਾਂਚ ਹੋ ਚੁੱਕਾ ਹੈ। ਇਹ ਫੋਨ ਕੰਪਨੀ ਦੀ Poco X8 ਸੀਰੀਜ਼ ਦਾ ਪੰਜਵਾਂ ਸਮਾਰਟਫੋਨ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ PocoX8Pro, X8ProMax,X8 ਅਤੇ X8Power ਸਮਾਰਟਫੋਨ ਲਾਂਚ ਕੀਤੇ ਸਨ। ਇਹ ਪੋਕੋ ਫੋਨ 50-ਮੈਗਾਪਿਕਸਲ ਕੈਮਰਾ ਅਤੇ ਕੁਆਲਕਾਮ ਪ੍ਰੋਸੈਸਰ ਦੇ ਨਾਲ ਬਾਜ਼ਾਰ 'ਚ ਪੇਸ਼ ਕੀਤਾ ਗਿਆ ਹੈ।
ਇਸ ਸਮਾਰਟਫੋਨ 'ਚ 6.35-ਇੰਚ 1.5K LTPO OLED ਡਿਸਪਲੇਅ ਹੈ ਜਿਸਦੀ ਰਿਫਰੈਸ਼ ਰੇਟ 120Hz, 3,500 nits ਤੱਕ ਦੀ ਪੀਕ ਬ੍ਰਾਈਟਨੈੱਸ, ਅਤੇ 1.18mm ਸਾਈਡ ਬੇਜ਼ਲ ਹਨ। ਇਹ ਪੋਕੋ ਫੋਨ ਕੁਆਲਕਾਮ ਦੇ ਸਨੈਪਡ੍ਰੈਗਨ 7 ਜਨਰੇਸ਼ਨ 4 ਚਿੱਪਸੈੱਟ ਦੁਆਰਾ ਸੰਚਾਲਿਤ ਹੈ। ਇਸ ਫੋਨ ਨੂੰ 8GB ਅਤੇ 12GB LPDDR5X RAM ਦੇ ਨਾਲ ਲਾਂਚ ਕੀਤਾ ਗਿਆ ਹੈ, ਨਾਲ ਹੀ 256GB ਅਤੇ 512GB UFS 4.0 ਸਟੋਰੇਜ ਵਿਕਲਪ ਵੀ ਹਨ।
ਪੋਕੋ ਦੇ ਕੈਮਰਾ ਸੈੱਟਅੱਪ 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਸ਼ਾਮਲ ਹੈ। ਇਸ ਪੋਕੋ ਫੋਨ 'ਚ 32-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਪੋਕੋ ਫੋਨ ਐਂਡਰਾਇਡ 16 'ਤੇ ਆਧਾਰਿਤ HyperOS 3 ਅਤੇ IP68 ਰੇਟਿੰਗ ਦੇ ਨਾਲ ਆਉਂਦਾ ਹੈ। ਫੋਨ 'ਚ 6,330mAh ਬੈਟਰੀ, 100W ਵਾਇਰਡ ਚਾਰਜਿੰਗ, ਅਤੇ 22.5W ਰਿਵਰਸ ਵਾਇਰਡ ਚਾਰਜਿੰਗ ਸਪੋਰਟ ਹੈ। ਕੁਨੈਕਟੀਵਿਟੀ ਦੇ ਮਾਮਲੇ 'ਚ, ਪੋਕੋ ਫੋਨ 'ਚ 5G, Wi-Fi 7, ਬਲੂਟੁੱਥ 5.4, NFC, ਅਤੇ USB ਟਾਈਪ-C ਫੀਚਰਜ਼ ਹਨ। ਇਸ ਦੇ ਨਾਲ, ਫੋਨ 'ਚ ਇਕ ਇਨਫਰਾਰੈੱਡ ਬਲਾਸਟਰ ਵੀ ਹੈ। ਇਸ ਫੋਨ 'ਚ ਇੱਕ ਮੈਟਲ ਫਰੇਮ ਵੀ ਹੈ।
Poco X8s ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ।
ਇਸਦਾ 8GB+256GB ਸਟੋਰੇਜ ਵਾਲਾ ਬੇਸ ਵੇਰੀਐਂਟ 11,500,000 VND (ਲਗਭਗ 42,000 ਰੁਪਏ) ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। 12GB + 512GB ਸਟੋਰੇਜ ਵਾਲਾ ਦੂਜਾ ਵੇਰੀਐਂਟ 14,000,000 VND (ਲਗਭਗ 51,000 ਰੁਪਏ) ਵਿੱਚ ਲਾਂਚ ਕੀਤਾ ਗਿਆ ਹੈ। ਇਹ ਫੋਨ ਕਾਲੇ, ਚਿੱਟੇ ਅਤੇ ਨੀਲੇ ਰੰਗਾਂ ਦੇ ਵਿਕਲਪਾਂ ਵਿੱਚ ਪੇਸ਼ ਕੀਤਾ ਗਿਆ ਹੈ। ਪੋਕੋ ਫੋਨਾਂ ਦੇ ਪ੍ਰੀ-ਆਰਡਰ ਸ਼ੁਰੂ ਹੋ ਗਏ ਹਨ।
