15,000 ਰੁਪਏ ਤੋਂ ਵੀ ਸਸਤਾ ਮਿਲ ਰਿਹਾ ਇਹ ਸ਼ਾਨਦਾਰ 5G ਫੋਨ ! ਜਾਣੋ ਕੀ ਹੈ ਆਫਰ ਤੇ ਫੀਚਰਜ਼
Thursday, Oct 22, 2026 - 12:14 PM (IST)
ਗੈਜੇਟ ਡੈਸਕ - ਭਾਰਤ 'ਚ ਦੀਵਾਲੀ ਲਈ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਰੀਲੋਡਡ 2026 ਚੱਲ ਰਹੀ ਹੈ। ਇਸ ਸੇਲ 'ਚ ਸਮਾਰਟਫੋਨ 'ਤੇ ਕਾਫ਼ੀ ਛੋਟ ਦਿੱਤੀ ਜਾ ਰਹੀ ਹੈ। ਇਸ ਦੌਰਾਨ ਇਸ ਕੀਮਤ 'ਚ ਕਟੌਤੀ ਅਤੇ ਬੈਂਕ ਆਫਰ ਸ਼ਾਮਲ ਹੈ। Tecno ਦਾ ਕਿਫਾਇਤੀ ਸਮਾਰਟਫੋਨ, Tecno Pop X 5G, ਸੇਲ ਦੌਰਾਨ ਇੱਕ ਮਹੱਤਵਪੂਰਨ ਛੋਟ 'ਤੇ ਉਪਲਬਧ ਹੈ। 6500mAh ਬੈਟਰੀ ਆਲਾ ਫੋਨ 15,000 ਰੁਪਏ ਤੋਂ ਘੱਟ ਵੀ ਘੱਟ ਕੀਮਤ 'ਤੇ ਮਿਲ ਰਿਹਾ ਹੈ। ਇਹ ਫੋਨ 13-ਮੈਗਾਪਿਕਸਲ ਪ੍ਰਾਇਮਰੀ ਕੈਮਰੇ ਨਾਲ ਲੈਸ ਹੈ। ਆਓ ਇਸ ਦੇ ਬਾਕੀ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣੀਏ।
Tecno Pop X 5G (6GB/128GB) Amazon 'ਤੇ ₹15,499 'ਚ ਸੂਚੀਬੱਧ ਹੈ। ਬੈਂਕ ਆਫਰਾਂ 'ਚ ICICI ਬੈਂਕ ਕ੍ਰੈਡਿਟ ਕਾਰਡ ਭੁਗਤਾਨਾਂ 'ਤੇ 10% ਤੁਰੰਤ ਛੋਟ (₹1,250 ਤੱਕ) ਸ਼ਾਮਲ ਹੈ, ਜਿਸ ਨਾਲ ਪ੍ਰਭਾਵੀ ਕੀਮਤ ₹14,249 ਹੋ ਜਾਂਦੀ ਹੈ। ਇਸ ਤੋਂ ਇਲਾਵਾ, ਤੁਸੀਂ ਆਪਣੇ ਪੁਰਾਣੇ ਜਾਂ ਮੌਜੂਦਾ ਫ਼ੋਨ ਨੂੰ ਬਦਲ ਕੇ ਵਾਧੂ ਬੱਚਤ ਕਮਾ ਸਕਦੇ ਹੋ।
ਇਸ ਫੋਨ 'ਚ 6.78-ਇੰਚ HD+ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 720x1576 ਪਿਕਸਲ, 120Hz ਰਿਫਰੈਸ਼ ਰੇਟ, ਅਤੇ 560 nits ਚਮਕ ਹੈ। ਇਹ ਫੋਨ ਇੱਕ ਆਕਟਾ-ਕੋਰ ਮੀਡੀਆਟੈੱਕ ਡਾਇਮੈਂਸਿਟੀ 6400 6nm ਪ੍ਰੋਸੈਸਰ ਦੁਆਰਾ ਸੰਚਾਲਿਤ ਹੈ। ਇਹ ਫੋਨ ਐਂਡਰਾਇਡ 16 'ਤੇ ਆਧਾਰਿਤ HiOS 16 'ਤੇ ਚੱਲਦਾ ਹੈ। ਇਸ ਫੋਨ 'ਚ 6500mAh ਬੈਟਰੀ ਹੈ ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ, Pop X 5G ਦੇ ਪਿਛਲੇ ਪਾਸੇ 13-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਾਂ ਲਈ, f/2.0 ਅਪਰਚਰ ਵਾਲਾ 8-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਫੋਨ ਦੀ ਲੰਬਾਈ 167.9 ਮਿਲੀਮੀਟਰ, ਚੌੜਾਈ 79.3 ਮਿਲੀਮੀਟਰ, ਮੋਟਾਈ 8.18 ਮਿਲੀਮੀਟਰ ਹੈ, ਅਤੇ ਭਾਰ 210 ਗ੍ਰਾਮ ਹੈ। ਫੋਨ ਦੀ ਬਾਡੀ ਮਿਲਟਰੀ-ਗ੍ਰੇਡ MIL-STD 810H ਪ੍ਰਮਾਣਿਤ ਹੈ। ਇਸ ਤੋਂ ਇਲਾਵਾ, ਇਹ ਧੂੜ ਅਤੇ ਪਾਣੀ ਤੋਂ ਸੁਰੱਖਿਆ ਲਈ IP64 PRO ਰੇਟਿੰਗ ਦੇ ਨਾਲ ਆਉਂਦਾ ਹੈ।
