5000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Samsung ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼

Friday, Oct 16, 2026 - 02:24 PM (IST)

5000mAh ਦੀ ਬੈਟਰੀ ਨਾਲ ਜਲਦ ਲਾਂਚ ਹੋਵੇਗਾ Samsung ਦਾ ਸ਼ਾਨਦਾਰ ਫੋਨ ! ਜਾਣੋ ਫੀਚਰਜ਼

ਗੈਜੇਟ ਡੈਸਕ - ਭਾਰਤ 'ਚ Samsung Galaxy F70 5G ਫੋਨ ਲਾਂਚ ਹੋਣ ਲਈ ਤਿਆਰ ਹੈ। ਸੈਮਸੰਗ ਨੇ ਪੁਸ਼ਟੀ ਕੀਤੀ ਹੈ ਕਿ ਇਹ ਫੋਨ ਉਸਦੀ Galaxy F70 ਸੀਰੀਜ਼ ਦਾ ਹਿੱਸਾ ਹੋਵੇਗਾ। ਕੰਪਨੀ ਪਹਿਲਾਂ ਹੀ Galaxy F70 Pro 5G ਅਤੇ Galaxy F70e 5G ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਆਉਣ ਵਾਲੇ Samsung Galaxy F70 5G ਸਮਾਰਟਫੋਨ ਲਈ ਲੈਂਡਿੰਗ ਪੇਜ ਲਾਈਵ ਕਰ ਦਿੱਤਾ ਹੈ। ਇਸ ਨਾਲ ਫੋਨ ਦੇ ਡਿਜ਼ਾਈਨ, ਮੁੱਖ ਫੀਚਰਜ਼ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਹ ਸੈਮਸੰਗ ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਸੈਮੋਲੇਡ ਡਿਸਪਲੇਅ ਨਾਲ ਲਾਂਚ ਹੋਵੇਗਾ। Samsung Galaxy F70 5G ਮਾਈਕ੍ਰੋਸਾਈਟ ਲਾਈਵ ਹੋ ਗਈ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ ਇਹ ਸੈਮਸੰਗ ਫੋਨ 18 ਅਕਤੂਬਰ ਨੂੰ ਲਾਂਚ ਹੋਵੇਗਾ। ਇਹ ਫੋਨ ਦੋ ਰੰਗਾਂ ਦੇ ਵਿਕਲਪਾਂ 'ਚ ਉਪਲਬਧ ਹੋਵੇਗਾ: ਬੋਲਡ ਬਲੈਕ ਅਤੇ ਵਿਵਿਡ ਵਾਇਲੇਟ, ਅਤੇ ਫਲਿੱਪਕਾਰਟ 'ਤੇ ਵੇਚਿਆ ਜਾਵੇਗਾ।

ਇਸ ਦੌਰਾਨ ਸੈਮਸੰਗ ਗਲੈਕਸੀ F70 5G ਦੀ ਟੀਜ਼ਿੰਗ ਕਰਦੇ ਹੋਏ, ਕੰਪਨੀ ਨੇ ਕੁਝ ਫੀਚਰ ਦਾ ਖੁਲਾਸਾ ਕੀਤਾ ਹੈ। ਇਸ ਫੋਨ 'ਚ 50-ਮੈਗਾਪਿਕਸਲ ਪ੍ਰਾਇਮਰੀ ਕੈਮਰਾ ਦੇ ਨਾਲ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ, ਜੋ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ ਦੇ ਨਾਲ ਆਵੇਗਾ। ਇਸ ਸੈਮਸੰਗ ਫੋਨ 'ਚ 5-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਅਤੇ 2-ਮੈਗਾਪਿਕਸਲ ਦਾ ਮੈਕਰੋ ਕੈਮਰਾ ਸੈਂਸਰ ਹੋਵੇਗਾ। ਇਸ ਸੈਮਸੰਗ ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 13-ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਡਿਸਪਲੇਅ ਦੀ ਗੱਲ ਕਰੀਏ ਤਾਂ, Samsung Galaxy F70 5G 'ਚ ਫੁੱਲ-HD+ ਰੈਜ਼ੋਲਿਊਸ਼ਨ ਵਾਲਾ ਇਕ sAMOLED ਡਿਸਪਲੇਅ ਹੋਵੇਗਾ। ਇਸ ਦੇ ਨਾਲ ਹੀ, ਇਹ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਪ੍ਰੋਟੈਕਸ਼ਨ ਦੇ ਨਾਲ ਆਵੇਗਾ। ਕੰਪਨੀ ਇਸ ਫੋਨ ਨੂੰ ਆਪਣੇ Exynos 1330 ਚਿੱਪਸੈੱਟ ਨਾਲ ਲਾਂਚ ਕਰੇਗੀ। ਇਹ ਫ਼ੋਨ 5,000mAh ਬੈਟਰੀ ਦੁਆਰਾ ਸੰਚਾਲਿਤ ਹੈ ਜੋ 25W ਵਾਇਰਡ ਫਾਸਟ ਚਾਰਜਿੰਗ ਦਾ ਸਮਰਥਨ ਕਰਦੀ ਹੈ। ਫੋਨ ਵਿੱਚ ਸਰਕਲ ਟੂ ਸਰਚ ਸਮੇਤ AI ਫੀਚਰ ਵੀ ਹਨ।

ਸੈਮਸੰਗ ਗਲੈਕਸੀ F70 5G ਸਮਾਰਟਫੋਨ 'ਚ ਇਕ ਫਲੈਟ ਰੀਅਰ ਪੈਨਲ ਹੈ, ਜਿਸ 'ਚ ਇਕ ਗੋਲੀ ਦੇ ਆਕਾਰ ਦਾ ਵਰਟੀਕਲ ਕੈਮਰਾ ਮੋਡੀਊਲ ਹੈ। ਇਹ ਕੈਮਰਾ ਮੋਡੀਊਲ ਉੱਪਰ ਖੱਬੇ ਕੋਨੇ 'ਚ ਰੱਖਿਆ ਗਿਆ ਹੈ। ਫਰੰਟ ਕੈਮਰੇ ਲਈ ਵਾਟਰਡ੍ਰੌਪ-ਸਟਾਈਲ ਨੌਚ ਵੀ ਹੈ। ਇਸ ਫੋਨ ਦੇ ਸੱਜੇ ਪਾਸੇ ਪਾਵਰ ਬਟਨ ਹੈ ਅਤੇ USB ਟਾਈਪ-ਸੀ ਪੋਰਟ ਹੇਠਾਂ ਹੈ।


author

Sunaina

Content Editor

Related News