50MP ਕੈਮਰੇ ਤੇ 7,200mAh ਬੈਟਰੀ ਨਾਲ ਜਲਦ ਲਾਂਚ ਹੋਣ ਜਾ ਰਿਹਾ ਸ਼ਾਨਦਾਰ ਫੋਨ ! ਜਾਣੋ ਕੀਮਤ
Saturday, Oct 17, 2026 - 12:30 PM (IST)
ਗੈਜੇਟ ਡੈਸਕ - V80 ਸੀਰੀਜ਼ ਹੇਠ Vivo ਆਪਣਾ ਇਕ ਹੋਰ ਸ਼ਾਨਦਾਰ ਫੋਨ ਲਾਂਚ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਨੇ ਭਾਰਤ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ Vivo V80 ਫੋਨ ਲਾਂਚ ਕੀਤਾ ਸੀ ਅਤੇ ਹੁਣ ਵੀਵੋ ਇਸ ਸੀਰੀਜ਼ 'ਚ ਇਕ ਕਿਫਾਇਤੀ ਮਾਡਲ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਦੇ ਆਉਣ ਵਾਲੇ Vivo V80 FE ਨੂੰ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੀ ਵੈੱਬਸਾਈਟ 'ਤੇ ਮਾਡਲ ਨੰਬਰ V2624 ਦੇ ਨਾਲ ਦੇਖਿਆ ਗਿਆ ਹੈ।
ਇਹ ਵੀਵੋ ਫੋਨ ਪਹਿਲਾਂ ਇੰਡੋਨੇਸ਼ੀਆਈ ਸਰਟੀਫਿਕੇਸ਼ਨ ਸਾਈਟ SDPPI 'ਤੇ ਵੀ ਦੇਖਿਆ ਜਾ ਚੁੱਕਾ ਹੈ। ਇਹ ਫੋਨ, ਜਿਸਦਾ ਮਾਡਲ ਨੰਬਰ V2624 ਹੈ, ਇੰਡੋਨੇਸ਼ੀਆਈ ਸਰਟੀਫਿਕੇਸ਼ਨ 'ਚ V80 FE ਦੇ ਰੂਪ 'ਚ ਸੂਚੀਬੱਧ ਹੈ। ਹਾਲਾਂਕਿ, ਇਹ ਪ੍ਰਮਾਣੀਕਰਣ Vivo ਦੇ ਆਉਣ ਵਾਲੇ ਸਮਾਰਟਫੋਨ ਦੇ ਫੀਚਰਜ਼ ਦਾ ਖੁਲਾਸਾ ਨਹੀਂ ਕਰਦਾ ਹੈ। ਵੀਵੋ ਨੇ ਅਜੇ ਤੱਕ ਕੁਝ ਵੀ ਅਧਿਕਾਰਤ ਨਹੀਂ ਕੀਤਾ ਹੈ।
Vivo ਦੇ V80 ਫੋਨ ਦੀ ਗੱਲ ਕਰੀਏ ਤਾਂ ਇਸਦਾ ਬੇਸ ਵੇਰੀਐਂਟ 8 GB ਅਤੇ 128 GB ਸਟੋਰੇਜ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ ₹62,999 ਹੈ। ਫੋਨ ਦਾ ਦੂਜਾ ਵੇਰੀਐਂਟ 512 GB ਸਟੋਰੇਜ ਦੇ ਨਾਲ ਆਉਂਦਾ ਹੈ ਅਤੇ ਇਸਦੀ ਕੀਮਤ ₹79,999 ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਕੰਪਨੀ ਨੇ Zeiss ਕੈਮਰਾ ਸ਼ਾਮਲ ਕੀਤਾ ਹੈ। ਇਸ ਫੋਨ 'ਚ 50MP ਪ੍ਰਾਇਮਰੀ ਕੈਮਰਾ ਅਤੇ 50MP ਟੈਲੀਫੋਟੋ ਕੈਮਰਾ ਹੈ। ਇਸ ਫੋਨ 'ਚ 1.5K ਰੈਜ਼ੋਲਿਊਸ਼ਨ, 144Hz AMOLED ਡਿਸਪਲੇਅ, ਅਤੇ 90W ਚਾਰਜਿੰਗ ਦੇ ਨਾਲ 7,200mAh ਬੈਟਰੀ ਹੈ। FE ਵੇਰੀਐਂਟ ਦੀ ਗੱਲ ਕਰੀਏ ਤਾਂ ਇਹ ਇੱਕ ਕਿਫਾਇਤੀ ਮਾਡਲ ਹੋਵੇਗਾ। ਇਸ ਤੋਂ ਪਹਿਲਾਂ, ਕੰਪਨੀ ਨੇ ਪਿਛਲੇ ਸਾਲ Vivo V70 FE ਲਾਂਚ ਕੀਤਾ ਸੀ।
Vivo V70 FE 'ਚ 6.83-ਇੰਚ 1.5K 120Hz AMOLED ਡਿਸਪਲੇਅ, MediaTek Dimensity 7360 ਟਰਬੋ ਚਿੱਪਸੈੱਟ, 200MP ਮੁੱਖ ਕੈਮਰਾ, 7,000mAh ਬੈਟਰੀ, ਅਤੇ 90W ਚਾਰਜਿੰਗ ਸ਼ਾਮਲ ਹਨ। ਇਹ ਫੋਨ 8GB RAM ਅਤੇ 128GB ਸਟੋਰੇਜ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸਨੂੰ ₹37,999 ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ, ਜੋ ਹੁਣ ਵਧ ਕੇ ₹44,999 ਹੋ ਗਿਆ ਹੈ। ਕੰਪਨੀ ਨੇ ਵਧੀ ਹੋਈ ਕੀਮਤ ਦੇ ਨਾਲ V80 ਵੀ ਲਾਂਚ ਕੀਤਾ ਹੈ। ਆਉਣ ਵਾਲੇ V80 FE ਦੀ ਕੀਮਤ ਕਿਫਾਇਤੀ ਦੱਸੀ ਜਾ ਰਹੀ ਹੈ, ਅਤੇ ਇਸ ਵਿੱਚ V70 FE ਵਾਂਗ ਉੱਚ-ਰੈਜ਼ੋਲਿਊਸ਼ਨ ਕੈਮਰਾ ਅਤੇ ਤੇਜ਼ ਚਾਰਜਿੰਗ ਹੋ ਸਕਦੀ ਹੈ।
