ਲਾਂਚ ਤੋਂ ਪਹਿਲਾਂ ਸਾਹਮਣੇ ਆਈ ਗਲੈਕਸੀ ਨੋਟ 20 ਦੇ ਤਿੰਨਾਂ ਵੇਰੀਐਂਟਸ ਦੀ ਕੀਮਤ

Monday, Jul 13, 2020 - 08:36 PM (IST)

ਲਾਂਚ ਤੋਂ ਪਹਿਲਾਂ ਸਾਹਮਣੇ ਆਈ ਗਲੈਕਸੀ ਨੋਟ 20 ਦੇ ਤਿੰਨਾਂ ਵੇਰੀਐਂਟਸ ਦੀ ਕੀਮਤ

ਗੈਜੇਟ ਡੈਸਕ—ਸੈਸਮੰਗ ਅਗਸਤ ਮਹੀਨੇ 'ਚ ਆਪਣੀ ਨੈਕਸਟ ਜਨਰੇਸ਼ਨ ਫਲੈਗਸ਼ਿਪ ਡਿਵਾਈਸ ਲਾਂਚ ਕਰੇਗਾ। ਕੰਪਨੀ 5 ਅਗਸਤ ਨੂੰ ਆਪਣੇ ਅਨਬਾਕਸਿੰਗ ਈਵੈਂਟ 'ਚ ਆਪਣੇ ਲੇਟੈਸਟ ਪ੍ਰੋਡਕਟਸ ਤੋਂ ਪਰਦਾ ਚੁੱਕੇਗੀ। ਸੈਮਸੰਗ ਦੀ ਮਸ਼ਹੂਰ ਫਲੈਗਸ਼ਿਪ ਸੀਰੀਜ਼ ਗਲੈਕਸੀ ਨੋਟ 20 ਦਾ ਫੈਂਸ ਨੂੰ ਬੇਸਬ੍ਰੀ ਨਾਲ ਇੰਤਜ਼ਾਰ ਹੈ। ਇਸ ਈਵੈਂਟ 'ਚ Samsung Galaxy Note 20 ਤੋਂ ਵੀ ਪਰਦਾ ਚੁੱਕੇਗੀ। ਨੋਟ 20 ਸੀਰੀਜ਼ ਦੇ ਬਾਰੇ 'ਚ ਕਈ ਲੀਕਸ ਅਤੇ ਰੂਮਰਸ ਲੰਬੇ ਸਮੇਂ ਤੋਂ ਆ ਰਹੇ ਹਨ। ਫੋਨ ਦੀ ਕੀਮਤ ਦੇ ਬਾਰੇ 'ਚ ਵੀ ਕੁਝ ਲੀਕਸ ਸਾਹਮਣੇ ਆਏ ਹਨ। ਹੁਣ ਇਕ ਵੀਅਤਨਾਮੀ ਰੀਟੇਲਰ ਨੇ ਨੋਟ 20 ਸੀਰੀਜ਼ ਦੇ ਤਿੰਨਾਂ ਵੇਰੀਐਂਟਸ ਦੀ ਕੀਮਤ ਦਾ ਖੁਲਾਸਾ ਕੀਤਾ ਹੈ।

ਕੀਮਤ
ਰੀਟੇਲਰ ਨੇ ਆਪਣੇ ਟਵਿੱਟਰ 'ਤੇ ਕੀਤੇ ਗਏ ਪੋਸਟ 'ਚ ਗਲੈਕਸੀ ਨੋਟ 20 ਦੇ ਤਿੰਨ ਵੇਰੀਐਂਟਸ ਦੀ ਕੀਮਤ ਦੱਸੀ ਹੈ ਜਿਸ ਦੇ ਮੁਤਾਬਕ ਗਲੈਕਸੀ ਨੋਟ 20 ਦੀ ਕੀਮਤ 992 ਡਾਲਰ ਭਾਵ 74,586 ਰੁਪਏ ਹੋਵੇਗੀ। ਨੋਟ 20 ਅਲਟਰਾ ਦੀ ਕੀਮਤ 1121 ਡਾਲਰ ਭਾਵ 84,285 ਰੁਪਏ ਹੋਵੇਗੀ। ਰੀਟੇਲਰ ਮੁਤਾਬਕ ਨੋਟ 20 ਅਲਟਰਾ ਦੇ 5ਜੀ ਵੇਰੀਐਂਟ ਦੀ ਕੀਮਤ 1300 ਡਾਲਰ ਭਾਵ 97,343 ਰੁਪਏ ਹੋ ਸਕਦੀ ਹੈ।

ਪਹਿਲਾਂ ਵੀ ਲੀਕ ਹੋ ਚੁੱਕੀ ਹੈ ਕੀਮਤ
ਇਸ ਤੋਂ ਪਹਿਲਾਂ ਨੋਟ 20 ਸੀਰੀਜ਼ ਦੀ ਕੀਮਤ ਲੀਕ ਹੋ ਚੁੱਕੀ ਹੈ। ਕੋਰੀਅਨ ਪਬਲਿਕੇਸ਼ਨ () ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗਲੈਕਸੀ ਨੋਟ 20 ਨੂੰ 1.2 ਮਿਲੀਅਨ ਵਾਨ (ਕਰੀਬ 75,000 ਰੁਪਏ) ਅਤੇ ਗਲੈਕਸੀ ਨੋਟ 20 ਅਲਟਰਾ ਨੂੰ 1.45 ਮਿਲੀਅਨ ਵਾਨ (ਕਰੀਬ 90,000 ਰੁਪਏ) ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।


author

Karan Kumar

Content Editor

Related News