ਲਾਂਚ ਤੋਂ ਪਹਿਲਾਂ ਲੀਕ ਹੋਈ Realme Narzo 20 Pro ਦੀ ਕੀਮਤ
Saturday, Sep 19, 2020 - 11:43 PM (IST)

ਗੈਜੇਟ ਡੈਸਕ—ਰੀਅਲਮੀ ਭਾਰਤੀ ਬਾਜ਼ਾਰ ’ਚ ਆਪਣੀ ਨਾਜ਼ਰੋ 20 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸੀਰੀਜ਼ ਤਹਿਤ ਕੰਪਨੀ ਇਕ ਜਾਂ ਦੋ ਨਹੀਂ ਬਲਕਿ ਤਿੰਨ ਸਮਾਰਟਫੋਨ ਬਾਜ਼ਾਰ ’ਚ ਪੇਸ਼ ਕਰੇਗੀ। ਇਸ ’ਚ ਰੀਅਲਮੀ ਨਾਜ਼ਰੋ 20 ਪ੍ਰੋ ਨਾਲ ਹੀ ਨਾਜ਼ਰੋ 20 ਅਤੇ ਨਾਜ਼ਰੋ 20ਏ ਸਮਾਰਟਫੋਨ ਸ਼ਾਮਲ ਹੈ। ਇਹ ਸੀਰੀਜ਼ ਭਾਰਤ ’ਚ 21 ਸਤੰਬਰ ਨੂੰ ਲਾਂਚ ਕੀਤੀ ਜਾਵੇਗੀ ਅਤੇ ਕੰਪਨੀ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਇਸ ਨੂੰ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਰਾਹੀਂ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਇਹ ਤਿੰਨੋਂ ਸਮਾਰਟਫੋਨ ਫਲਿੱਪਕਾਰਟ ’ਤੇ ਲਿਸਟ ਹੋ ਗਏ ਹਨ ਜਿਥੇ ਇਸ ਦੇ ਕੁਝ ਫੀਚਰਜ਼ ਦਾ ਖੁਲਾਸਾ ਕੀਤਾ ਹੈ। ਉੱਥੇ ਲਾਂਚ ਤੋਂ ਕੁਝ ਦਿਨ ਪਹਿਲਾਂ ਹੁਣ Realme Narzo 20 Pro ਦੀ ਕੀਮਤ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ।
91ਮੋਬਾਇਲਜ਼ ਦੀ ਰਿਪੋਰਟ ਮੁਤਾਬਕ ਰੀਅਲਮੀ ਨਾਜ਼ਰੋ 20 ਪ੍ਰੋ ਦੀ ਕੀਮਤ ਫਲਿੱਪਕਾਰਟ ’ਤੇ ਗਲਤੀ ਨਾਲ ਲੀਕ ਹੋ ਗਈ ਸੀ। ਇਹ ਸਮਾਰਟਫੋਨ ਭਾਰਤ ’ਚ 16,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੁਝ ਸਮੇਂ ਬਾਅਦ ਕੀਮਤ ਦੀ ਡਿਟੇਲ ਨੂੰ ਸਾਈਟ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਆਧਿਕਾਰਿਤ ਤੌਰ ’ਤੇ ਕੰਪਨੀ ਵੱਲੋਂ ਰੀਅਲਮੀ ਨਾਜ਼ਰੋ 20 ਪ੍ਰੋ ਦੀ ਕੀਮਤ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਲਈ ਯੂਜ਼ਰਸ ਨੂੰ 21 ਸਤੰਬਰ ਨੂੰ ਇਸ ਦੇ ਲਾਂਚ ਦਾ ਇੰਤਜ਼ਾਰ ਕਰਨਾ ਹੋਵੇਗਾ।
ਫਲਿੱਪਕਾਰਟ ’ਤੇ ਹੋਈ ਲਿਸਟਿੰਗ ਮੁਤਾਬਕ ਰੀਅਲਮੀ ਨਾਜ਼ਰੋ 20 ਪ੍ਰੋ ’ਚ 65ਵਾਟ ਫਾਸਟ ਚਾਰਜਿੰਗ ਸਪੋਰਟ ਦਿੱਤਾ ਜਾਵੇਗਾ। ਰੀਅਲਮੀ ਨਾਜ਼ਰੋ 20 ਪ੍ਰੋ ’ਚ ਪੰਚ ਹੋਲ ਡਿਸਪਲੇਅ ਅਤੇ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ MediaTek Helio G95 ਚਿਪਸੈਟ ’ਤੇ ਪੇਸ਼ ਕੀਤਾ ਜਾਵੇਗਾ ਜੋ ਕਿ ਯੂਜ਼ਰਸ ਨੂੰ ਸ਼ਾਨਦਾਰ ਗੇਮਿੰਗ ਦਾ ਐਕਸਪੀਰੀਅੰਸ ਪ੍ਰਦਾਨ ਕਰੇਗਾ।